Punjab

ਵਿਆਹ ਦੀਆਂ ਤਿਆਰੀਆਂ ਰਹੀਆਂ ਅਧੂਰੀਆਂ, ਚੂੜਾ ਪਾ ਕੇ ਬਰਾਤ ਦੀ ਉਡੀਕ ਕਰਦੀ ਰਹੀ ਲਾੜੀ; ਲਾੜੇ ਨੇ ਕਰਵਾਇਆ ਹੋਇਆ ਸੀ ਪਹਿਲਾਂ ਹੀ ‘ਕਾਗਜ਼ੀ ਵਿਆਹ’

ਮੋਗਾ, 27 ਮਾਰਚ-ਇੱਕ ਖ਼ਬਰ ਆ ਰਹੀ ਹੈ, ਜਿੱਥੇ ਵਿਆਹ ਦੀ ਖੁਸ਼ੀ ਅਚਾਨਕ ਗਮ ਵਿੱਚ ਬਦਲ ਗਈ। ਲਾੜੀ ਆਪਣੇ ਮਹਿੰਦੀ ਲੱਗੇ ਹੱਥਾਂ ਵਿੱਚ ਚੂੜਾ ਪਾ ਕੇ ਬਾਰਾਤ ਦੀ ਉਡੀਕ ਕਰ ਰਹੀ ਸੀ, ਪਰ ਲਾੜਾ ਵਿਆਹ ਵਾਲੀ ਥਾਂ ‘ਤੇ ਨਹੀਂ ਪਹੁੰਚਿਆ। ਲਾੜੀ ਅਤੇ ਉਸਦੇ ਪਰਿਵਾਰਕ ਮੈਂਬਰ ਸਾਰਾ ਦਿਨ ਵਿਆਹ ਦੀ ਬਾਰਾਤ ਦਾ ਇੰਤਜ਼ਾਰ ਕਰਦੇ ਰਹੇ, ਪਰ ਜਦੋਂ ਬਾਰਾਤ ਦੇ ਆਉਣ ਦੀ ਕੋਈ ਉਮੀਦ ਨਹੀਂ ਬਚੀ ਤਾਂ ਪੀੜਤ ਲੜਕੀ ਤੇ ਉਸਦੇ ਮਾਪੇ ਪੁਲਿਸ ਸਟੇਸ਼ਨ ਪਹੁੰਚੇ ਅਤੇ ਇਨਸਾਫ਼ ਦੀ ਅਪੀਲ ਕੀਤੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਲਾੜੇ ਤੇ ਉਸਦੇ ਪਰਿਵਾਰ ਨੇ ਕੁੜੀ ਅਤੇ ਉਸਦੇ ਪਰਿਵਾਰ ਨੂੰ ਧੋਖਾ ਦੇਣ ਲਈ ਉਨ੍ਹਾਂ ਨਾਲ ਵਿਆਹ ਕਰਨ ਦੀ ਸਾਜ਼ਿਸ਼ ਰਚੀ ਸੀ। ਲਾੜੇ ਨੇ ਪਹਿਲਾਂ ਹੀ ਕਿਸੇ ਹੋਰ ਕੁੜੀ ਨਾਲ ‘ਕਾਗਜ਼ੀ ਵਿਆਹ’ ਕਰਵਾ ਲਿਆ ਸੀ। ਪਰਿਵਾਰ ਅਤੇ ਵਿਚੋਲਿਆਂ ਨੇ ਇਸ ਤੱਥ ਨੂੰ ਲੁਕਾਇਆ ਅਤੇ ਕੁੜੀ ਦੇ ਪਰਿਵਾਰ ਤੋਂ ਵਿਆਹ ਦੀਆਂ ਤਿਆਰੀਆਂ ਕਰਦੇ ਰਹੇ। ਉਹ ਕੁੜੀ ਜੋ ਆਪਣੇ ਸੁਪਨਿਆਂ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੀ ਸੀ, ਇਸ ਮੌਕੇ ਪੁਲਿਸ ਸਟੇਸ਼ਨ ਵਿੱਚ ਆਪਣੀ ਦੁੱਖ ਦੀ ਕਹਾਣੀ ਸੁਣਾਉਦੀ ਹੋਈ ਰੋਂਦੀ ਰਹੀ। ਲਾੜੀ ਨੇ ਕਿਹਾ, “ਜੇਕਰ ਮੈਨੂੰ ਇਨਸਾਫ਼ ਨਹੀਂ ਮਿਲਿਆ ਅਤੇ ਜੇਕਰ ਮੇਰੇ ਪਰਿਵਾਰ ਨਾਲ ਕੁਝ ਗਲਤ ਹੋਇਆ ਤਾਂ ਲਾੜੇ ਤੇ ਉਸਦੇ ਪਰਿਵਾਰਕ ਮੈਂਬਰ, ਵਿਚੋਲਾ ਇਸ ਲਈ ਜ਼ਿੰਮੇਵਾਰ ਹੋਣਗੇ । ਇਸ ਮੌਕੇ ਪੀੜਤ ਲੜਕੀ ਅਤੇ ਉਸਦੇ ਮਾਪਿਆਂ ਨੇ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਲਾੜੇ ਉਸਦੇ ਪਰਿਵਾਰ ਅਤੇ ਵਿਚੋਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਹੋਰ ਮਾਸੂਮ ਲੜਕੀ ਇਸ ਤਰ੍ਹਾਂ ਧੋਖਾ ਨਾ ਖਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਵਰੁਣ ਨੇ ਦੱਸਿਆ ਕਿ ਲੜਕੀ ਦਾ ਸ਼ਗਨ ਕੁਝ ਦਿਨ ਪਹਿਲਾਂ ਹੋਇਆ ਸੀ। ਮੁੰਡਾ ਵਿਆਹ ਦੀ ਬਰਾਤ ਲੈਨਾਲ ਨਹੀਂ ਆਇਆ। ਕੁੜੀ ਅਤੇ ਉਸਦੇ ਪਰਿਵਾਰ ਨੇ ਸਾਨੂੰ ਇਸ ਸੰਬੰਧੀ ਇੱਕ ਅਰਜ਼ੀ ਦਿੱਤੀ ਸੀ। ਅਸੀਂ ਮੁੰਡੇ ਨੂੰ ਬੁਲਾਇਆ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button