
ਰਾਜਪੁਰਾ, 27 ਮਾਰਚ-ਕਿਸਾਨ ਜਥੇਬੰਦੀਆਂ ਵੱਲੋਂ ਗੁਰਦੁਆਰਾ ਸ੍ਰੀ ਨਥਾਣਾ ਸਾਹਿਬ ਪਿੰਡ ਜੰਡ ਮੰਗੋਲੀ ਵਿਖੇ ਪੁਆਧ ਸਦਭਾਵਨਾ ਮੀਟਿੰਗ ‘ਚ ਇਲਾਕੇ ਨਾਲ ਸੰਬੰਧਿਤ ਕਿਸਾਨਾਂ ਨੂੰ ਸੱਦਿਆ ਗਿਆ ਸੀ। ਜਿਸ ਦੇ ਚਲਦਿਆਂ ਹਲਕਾ ਘਨੌਰ ਦੇ ਡੀ. ਐੱਸ. ਪੀ. ਅਤੇ ਥਾਣਾ ਘਨੌਰ ਦੇ ਐੱਸ. ਐੱਚ. ਓ. ਵੱਲੋਂ ਭਾਰੀ ਪੁਰਸ ਪੁਲਸ ਨਾਲ ਗੁਰਦੁਆਰਾ ਸ੍ਰੀ ਨਥਾਣਾ ਸਾਹਿਬ ਨੂੰ ਜਾਣ ਵਾਲੇ ਰਸਤਿਆਂ ‘ਤੇ ਭਾਰੀ ਪੁਲਿਸ ਫੋਰਸ ਤੈਨਾਤ ਕਰ ਦਿੱਤੀ। ਇਥੋਂ ਤੱਕ ਕਿ ਗੁਰਦੁਆਰਾ ਸਾਹਿਬ ਦੇ ਨੇੜੇ ਸੜਕ ਦੇ ਕਿਨਾਰੇ ਪੁਲਸ ਪ੍ਰਸ਼ਾਸਨ ਵੱਲੋਂ ਬੱਸਾਂ ਵੀ ਮੰਗਵਾਈਆਂ ਹੋਈਆਂ ਹਨ ਤਾਂ ਜੋ ਇੱਥੇ ਪੁੱਜਣ ਵਾਲੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਬੱਸਾਂ ਰਾਹੀ ਹੋਰਨਾਂ ਥਾਵਾਂ ਤੇ ਭੇਜਿਆ ਜਾ ਸਕੇ। ਦੱਸ ਦਈਏ ਕਿ ਬੀਤੇ ਦਿਨੀਂ ਕਿਸਾਨ ਆਗੂ ਤੇਜ ਵੀਰ ਸਿੰਘ ਪੰਜੋਖਰਾ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਗਿਆ ਕਿ ਸੀ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ‘ਚ ਕਰੀਬ 13 ਮਹੀਨੇ ਤੋਂ ਵੱਧ ਸਮੇਂ ਤੱਕ ਪੁਆਦ ਦੀ ਧਰਤੀ ਸ਼ੰਭੂ ਬੈਰੀਅਰ ‘ਤੇ ਦਿੱਲੀ ਕੂਚ ਕਰਨ ਸਮੇਂ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਕੇਟ ਲਗਾ ਕੇ ਰੋਕੇ ਜਾਣ ਤੇ ਬਾਅਦ ਕਿਸਾਨ ਅੰਦੋਲਨ ਜਾਰੀ ਰੱਖਿਆ। ਇਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਪੁਆਧੀ ਏਰੀਏ ਨਾਲ ਸੰਬੰਧਿਤ ਫਸਟ ਵਾਲਾ ਦੇ ਨਾਲ ਵਾਦ ਸਦਭਾਵਨਾ ਮੀਟਿੰਗ ਸੱਦ ਕੇ ਉਨ੍ਹਾਂ ਵੱਲੋਂ ਦਿੱਤੇ ਗਏ ਸਹਿਯੋਗ ਸਬੰਧੀ ਧੰਨਵਾਦ ਕੀਤਾ ਜਾਣਾ ਸੀ ਅਤੇ ਕਈ ਹੋਰ ਮੰਗਾਂ ‘ਤੇ ਵਿਚਾਰ ਚਰਚਾ ਕੀਤੀ ਜਾਣੀ ਸੀ ਪਰ ਅੱਜ ਜਦੋਂ ਗੁਰਦੁਆਰਾ ਸ੍ਰੀ ਨਥਾਣਾ ਸਾਹਿਬ ਵਿਖੇ 10 ਵਜੇ ਕਿਸਾਨਾਂ ਦੇ ਮੀਟਿੰਗ ਕੀਤੀ ਜਾਣੀ ਸੀ ਤਾਂ ਇਸ ਤੋਂ ਪਹਿਲਾਂ ਹੀ ਪੁਲਸ ਪ੍ਰਸ਼ਾਸਨ ਵੱਲੋਂ ਪਿੰਡ ਜੰਡ ਮਗੋਲੀ ਨੂੰ ਜਾਣ ਵਾਲੇ ਰਸਤਿਆਂ ‘ਤੇ ਭਾਰੀ ਪੁਲਿਸ ਫੋਰਸ ਤੈਨਾਤ ਕਰਕੇ ਕਿਸਾਨਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਨਹੀਂ ਜਾਣ ਦਿੱਤਾ ਗਿਆ।



