Punjab

ਵਿਅਕਤੀ ਅਤੇ ਉਸ ਦੇ ਭਰਾਵਾਂ ਦੀ ਕੁੱਟਮਾਰ ਕਰਨ ਦੇ ਦੋਸ਼ ’ਚ 10 ਨਾਮਜ਼ਦ

ਫਿਰੋਜ਼ਪੁਰਫਰਵਰੀ– ਫਿਰੋਜ਼ਪੁਰ ਸ਼ਹਿਰ ਤੂੜੀ ਬਾਜ਼ਾਰ ਵਿਖੇ ਇਕ ਵਿਅਕਤੀ ਅਤੇ ਉਸ ਦੇ ਭਰਾਵਾਂ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 5 ਬਾਏ ਨੇਮ ਵਿਅਕਤੀਆਂ ਅਤੇ 4-5 ਅਣਪਛਾਤੇ ਵਿਅਕਤੀਆਂ ਖਿਲਾਫ 331 (6), 115 (2), 191 (3), 190 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਵਨ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਤੂੜੀ ਬਾਜ਼ਾਰ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਰਾਤ ਕਰੀਬ ਸਾਢੇ 12 ਵਜੇ ਬਸੰਤ ਪੰਚਮੀ ਦਾ ਤਿਉਹਾਰ ਹੋਣ ਕਰਕੇ ਆਪਣੇ ਭਰਾ ਦਲਜੀਤ ਕੁਮਾਰ, ਅਮਿਤ ਕੁਮਾਰ ਤੇ ਮਾਤਾ ਨਾਲ ਘਰ ਵਿਚ ਗੱਲਾਂਬਾਤਾਂ ਕਰ ਰਹੇ ਸੀ ਕਿ ਅਚਾਨਕ ਲੜਾਈ ਝਗੜੇ ਦੀਆਂ ਅਵਾਜ਼ਾਂ ਆਸ ਪਾਸ ਸੁਣੀਆਂ ਤਾਂ ਅਸੀਂ ਤਿੰਨੇ ਭਰਾਵਾਂ ਨੇ ਛੱਤ ਉਪਰ ਜਾ ਕੇ ਵੇਖਿਆ ਕਿ ਕੁਝ ਅਣਪਛਾਤੇ ਆਦਮੀ ਸਾਡੇ ਗੁਆਂਢੀ ਭੂਸ਼ਨ ਕੁਮਾਰ ਦੀ ਕੁੱਟਮਾਰ ਕਰ ਰਹੇ ਹਨ ਤਾਂ ਸਾਡੇ ਗੁਆਂਢੀਆਂ ਦੀ ਲੜਕੀ ਜੋ ਸਾਹਮਣੇ ਹੀ ਰਹਿੰਦੀ ਹੈ। ਜਿਸ ਨੇ ਭੂਸ਼ਨ ਕੁਮਾਰ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਉਸ ਦੀ ਵੀ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਦੇ ਭਰਾ ਚੰਨ ਨੇ ਉਪਰ ਜਾ ਕੇ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ, ਜੋ ਆਪਣੀ ਭੈਣ ਨੂੰ ਬਚਾਉਣ ਲਈ ਕੀਤੀ ਤੇ ਉਸ ਨੇ ਛੱਤ ਉਪਰੋਂ ਕਿਹਾ ਕਿ ਨਾ ਮਾਰੋਂ ਭੂਸ਼ਨ ਕੁਮਾਰ ਮਰ ਜਾਵੇਗਾ ਤਾਂ ਇਨ੍ਹਾਂ ਨੇ ਸਮਝਿਆ ਕਿ ਇੱਟਾਂ ਰੋੜੇ ਅਸੀਂ ਮਾਰੇ ਹਨ। ਪਵਨ ਕੁਮਾਰ ਨੇ ਦੱਸਿਆ ਕਿ ਜਿਸ ’ਤੇ ਦੋਸ਼ੀ ਰਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਨੇ ਲਲਕਾਰਾ ਮਾਰ ਕੇ ਕਿਹਾ ਇਨ੍ਹਾਂ ਨੂੰ ਸਾਡੇ ਉਪਰ ਇੱਟਾਂ ਰੋੜੇ ਮਾਰਨ ਦਾ ਮਜ਼ਾ ਚਖਾ ਦਿਓ ਤਾਂ ਦੋਸ਼ੀਅਨ ਰਜਿੰਦਰ ਸਿੰਘ, ਜੋਬਨ ਵਾਸੀਅਨ ਤੂੜੀ ਬਾਜ਼ਾਰ ਸਿਟੀ ਫਿਰੋਜ਼ਪੁਰ, ਸਾਹਿਲਪ੍ਰੀਤ ਸੋਹਲ ਪੁੱਤਰ ਰਣਜੀਤ ਸਿੰਘ, ਰਾਜਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਬਸਤੀ ਬੀੜ ਹਰਬੰਸਪੁਰਾ, ਗੁਰਪਾਲ ਸਿੰਘ ਵਾਸੀ ਨੇੜੇ ਰੇਲਵੇ ਫਾਟਕ ਗੁੱਦੜਢੰਡੀ ਅਤੇ 4-5 ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰ ਜਾ ਕੇ ਉਸ ਦੀ ਤੇ ਉਸ ਦੇ ਭਰਾਵਾਂ ਦੀ ਕੁੱਟਮਾਰ ਕੀਤੀ ਤੇ ਸੱਟਾਂ ਮਾਰੀਆਂ। ਪਵਨ ਕੁਮਾਰ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button