Punjab

ਜੀਪ ਅਤੇ ਪੰਜਾਬ ਰੋਡਵੇਜ਼ ਦੀ ਟੱਕਰ ’ਚ ਇਕ ਦੀ ਮੌਤ, ਦੋ ਜ਼ਖਮੀਂ, ਮਾਮਲਾ ਦਰਜ

ਫਿਰੋਜ਼ਪੁਰ, 5 ਫਰਵਰੀ- ਫਿਰੋਜ਼ਪੁਰ ਦੇ ਪਿੰਡ ਕੁੱਲਗੜ੍ਹੀ ਵਿਖੇ ਜੀਪ ਅਤੇ ਪੰਜਾਬ ਰੋਡਵੇਜ਼ ਬੱਸ ਦੀ ਟੱਕਰ ਵਿਚ ਜ਼ਖਮੀਂ ਹੋਏ ਤਿੰਨ ਵਿਅਕਤੀਆਂ ਵਿਚੋਂ ਇਕ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਪੁਲਿਸ ਨੇ ਬੱਸ ਚਾਲਕ ਖਿਲਾਫ 281, 125 (ਏ), 125 (ਬੀ), 324 (4), 106 (1) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਹਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਜੌੜਾ ਨੇ ਦੱਸਿਆ ਕਿ ਉਸ ਦਾ ਭਰਾ ਮੇਜਰ ਸਿੰਘ ਜੋ ਰਿਸ਼ਤੇਦਾਰ ਮੰਗਲ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਲੋਹੁਕੇ ਖੁਰਦ ਨਾਲ ਉਸ ਦੇ ਭਣਵਈਆਂ ਅਮਰਜੀਤ ਸਿੰਘ ਦੀ ਮੌਤ ਹੋਣ ਕਰਕੇ ਪਿੰਡ ਲੁੱਧਰਾ ਥਾਣਾ ਲੱਖੋ ਕੇ ਬਹਿਰਾਮ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸਸਕਾਰ ਤੇ ਜੀਪ ਨੰਬਰ ਪੀਏਡੀ-8909 ’ਤੇ ਸਵਾਰ ਹੋ ਕੇ ਜਾ ਰਹੇ ਸੀ ਤੇ ਉਹ ਵੱਖ ਕਾਰ ’ਤੇ ਜਾ ਰਿਹਾ ਸੀ। ਜਦ ਉਸ ਦੇ ਭਰਾ ਮੇਜਰ ਸਿੰਘ ਹੋਰੀਂ ਪਿੰਡ ਕੁੱਲਗੜ੍ਹੀ ਦੇ ਅੱਡੇ ਤੋਂ ਥੋੜਾ ਅੱਗੇ ਪੁੱਜੇ ਤਾਂ ਇਕ ਪੰਜਾਬ ਰੋਡਵੇਜ਼ ਫਿਰੋਜ਼ਪੁਰ ਡਿਪੂ ਦੀ ਬੱਸ ਜਿਸ ਨੂੰ ਡਰਾਈਵਰ ਮਨਪ੍ਰੀਤ ਸਿੰਘ ਪੁੱਤਰ ਰਸਾਲ ਸਿੰਘ ਵਾਸੀ ਪਿੰਡ ਕੋਹਾਲਾ ਚਲਾ ਰਿਹਾ ਸੀ, ਜਿਸ ਨੇ ਤੇਜ਼ ਬੱਸ ਤੇਜ਼ ਰਫਤਾਰ ਨਾਲ ਉਸ ਦੇ ਭਰਾ ਹੋਰਾਂ ਦੀ ਜੀਪ ਵਿਚ ਮਾਰੀ। ਇਸ ਹਾਦਸੇ ਵਿਚ ਉਸ ਦੇ ਭਰਾ ਮੇਜਰ ਸਿੰਘ, ਜੀਪ ਡਰਾਈਵਰ ਮੰਗਲ ਸਿੰਘ ਤੇ ਵਿਚ ਬੈਠੇ ਗੁਰਵਿੰਦਰ ਸਿੰਘ ਦੇ ਸੱਟਾਂ ਲੱਗ ਗਈਆਂ ਤੇ ਜਿਨ੍ਹਾਂ ਨੂੰ ਇਲਾਜ ਲਈ ਬਾਗੀ ਹਸਪਤਾਲ ਦਾਖਲ ਕਰਾਇਆ ਗਿਆ ਤੇ ਉਸ ਦੇ ਭਰਾ ਨੂੰ ਡੀਐੱਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਜੋ ਮੇਜਰ ਸਿੰਘ ਨੂੰ ਡੀਐੱਮਸੀ ਲੁਧਿਆਣਾ ਤੋਂ ਚੰਡੀਗੜ੍ਹ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿਚ ਮੇਜਰ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਬੱਸ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button