Punjab

ਵਰਦਾਨ ਸੁਸਾਇਟੀ ਦਾ ਲੋਕ ਸਿਹਤ ਜਾਗਰੂਕਤਾ ਵੱਲ ਵੱਡਾ ਕਦਮ

ਅਤੁਲਿਆ ਲੇਬ੍ਰੋਟਰੀ ਦੀ ਅਗਵਾਈ ਹੇਠ ਸੁਸਾਇਟੀ ਲਗਾਇਆ ਮੁਫ਼ਤ ਸ਼ੂਗਰ-ਕਲੈਸਟਰੋਲ ਚੈੱਕਅਪ ਕੈਂਪ, ਸੈਂਕੜਿਆ ਉਠਾਇਆ ਲਾਭ

ਫਿਰੋਜ਼ਪੁਰ, 13 ਅਗਸਤ (ਜਸਵਿੰਦਰ ਸਿੰਘ ਸੰਧੂ)- ਸਮਾਜ ਸੇਵਾ ਦੇ ਖੇਤਰ ਵਿਚ ਅੱਗੇ ਰਹਿਣ ਵਾਲੀ ਵਰਦਾਨ ਸ਼ੋਸ਼ਲ ਐਂਡ ਵੈੱਲਫੇਅਰ ਸੁਸਾਇਟੀ ਨੇ ਅੱਜ ਅਤੁਲਿਆ ਲੇਬ੍ਰੋਟਰੀ ਦੇ ਸਹਿਯੋਗ ਨਾਲ ਟਾਊਨ ਹਾਲ ਵਿਚ ਮੁਫ਼ਤ ਸ਼ੂਗਰ ਅਤੇ ਕਲੈਸਟਰੋਲ ਜਾਂਚ ਕੈਂਪ ਦਾ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਲੋਕਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਸ਼ੁਰੂਆਤੀ ਪੱਧਰ ’ਤੇ ਬਿਮਾਰੀਆਂ ਦੀ ਪਹਿਚਾਣ ਕਰਨਾ ਸੀ। ਕੈਂਪ ਦੀ ਅਗਵਾਈ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਅਸ਼ੋਕ ਸੇਤੀਆ ਨੇ ਕੀਤੀ । ਉਨ੍ਹਾਂ ਨੇ ਕਿਹਾ ਕਿ ਅੱਜ ਕੱਲ ਬਦਲਦੀ ਜੀਵਨ ਸ਼ੈਲੀ ਅਤੇ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਸ਼ੂਗਰ ਅਤੇ ਕਲੈਸਟਰੋਲ ਵਰਗੀਆਂ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ। ਸਮੇਂ ਸਿਰ ਜਾਂਚ ਕਰਵਾ ਕੇ ਇਨ੍ਹਾਂ ਤੋਂ ਬਚਾਅ ਸੰਭਵ ਹੈ। ਇਸ ਮੌਕੇ ’ਤੇ ਸੁਸਾਇਟੀ ਦੇ ਮੈਂਬਰਾਂ ਕੁਲਦੀਪ ਬਜਾਜ, ਤਰਸੇਮ ਗਰੋਵਰ, ਗਤਿੰਦਰ ਕਮਲ, ਰਾਕੇਸ਼ ਸੇਤੀਆ, ਦਵਿੰਦਰ ਬਜਾਜ, ਅਜੇ ਚੁੱਘ, ਸੁਖਵਿੰਦਰ ਪ੍ਰੈਟੀ, ਹਰਿ ਚੰਦ ਚੋਪੜਾ, ਮਨੋਜ ਕੁਮਾਰ ਗੱਖੜ ਆਦਿ ਨੇ ਆਪਣਾ ਅਹਿਮ ਯੋਗਦਾਨ ਪਾਇਆ। ਸੋਸਾਇਟੀ ਮੈਂਬਰਾਂ ਨੇ ਉਤਸ਼ਾਹ ਨਾਲ ਕੈਂਪ ਵਿਚ ਆਏ ਨਗਰਿਕਾਂ ਨੂੰ ਟੈੱਸਟ ਅਤੇ ਰਿਪੋਰਟਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕੈਂਪ ਵਿਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੋਕਾਂ ਨੇ ਮੁਫ਼ਤ ਸਿਹਤ ਜਾਂਚ ਕਰਵਾਈ ਅਤੇ ਆਪਣੀ ਸਿਹਤ ਸੰਬੰਧੀ ਕੀਮਤੀ ਸਲਾਹ ਲੈਣ ਉਪਰੰਤ ਕਿਹਾ ਕਿ ਇਸ ਤਰ੍ਹਾਂ ਦੇ ਮੁਫ਼ਤ ਕੈਂਪ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ ਦਾ ਸਭ ਤੋਂ ਵਧੀਆ ਢੰਗ ਹਨ। ਵਰਦਾਨ ਸ਼ੋਸ਼ਲ ਐਂਡ ਵੈੱਲਫੇਅਰ ਸੁਸਾਇਟੀ ਨੇ ਭਵਿੱਖ ਵਿੱਚ ਵੀ ਅਜਿਹੇ ਸਿਹਤ ਕੈਂਪ ਲਗਾਤਾਰ ਕਰਵਾਉਣ ਦਾ ਐਲਾਨ ਕੀਤਾ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਦਾ ਲਾਭ ਲੈ ਸਕਣ।

Related Articles

Leave a Reply

Your email address will not be published. Required fields are marked *

Back to top button