Punjab

ਮੰਗਾਂ ਨੂੰ ਲੈ ਕੇ ਮਨਰੇਗਾ ਵਰਕਰਾਂ ਨੇ ਦਿੱਤਾ ਡੀਸੀ ਦਫ਼ਤਰ ਅੱਗੇ ਲਾਇਆ ਧਰਨਾ

ਤਰਨਤਾਰਨ, 13 ਅਗਸਤ : ਮਨਰੇਗਾ ਵਰਕਰਜ਼ ਯੂਨੀਅਨ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸੈਂਕੜੇ ਵਰਕਰਾਂ ਨੇ ਮੰਗਲਵਾਰ ਨੂੰ ਵਿਸ਼ਾਲ ਧਰਨਾ ਦਿੱਤਾ। ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਮੀਨਾ ਕੌਰ ਸਰਪੰਚ ਸ਼ੁਕਰਚੱਕ, ਜਸਬੀਰ ਕੌਰ ਕੈਰੋਂਵਾਲ, ਕਮਲਜੀਤ ਸਿੰਘ ਨਾਗੋਕੇ ਨੇ ਕੀਤੀ। ਧਰਨੇ ਨੂੰ ਮਨਰੇਗਾ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ, ਸੂਬਾਈ ਆਗੂ ਮੰਗਲ ਸਿੰਘ ਟਾਂਡਾ, ਨਰਿੰਦਰ ਸਿੰਘ ਰਟੌਲ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ, ਜਸਬੀਰ ਸਿੰਘ ਵੈਰੋਂਵਾਲ, ਕਰਮ ਸਿੰਘ ਪੰਡੋਰੀ ਨੇ ਸੰਬੋਧਨ ਕੀਤਾ। ਉਕਤ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਮਨਰੇਗਾ ਸਕੀਮ ਦਾ ਬਜਟ ਦਿਨੋਂ-ਦਿਨ ਘਟਾਈ ਜਾ ਰਹੀ ਹੈ, ਮਨਰੇਗਾ ਕਾਮਿਆਂ ਨੂੰ 100 ਦਿਨ ਕੰਮ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਉਨ੍ਹਾਂ ਨੂੰ ਬਣਦਾ ਮਿਹਨਤਾਨਾ ਸਮੇਂ ਸਿਰ ਦਿੱਤਾ ਜਾ ਰਿਹਾ ਹੈ। ਇਨ੍ਹਾਂ ਆਗੂਆਂ ਨੇ ਭਗਵੰਤ ਮਾਨ ਦੀ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਪੰਜਾਬ ’ਚ ਮਨਰੇਗਾ ਵਰਕਰਾਂ ਦਾ ਕੰਮ ਬੰਦ ਪਿਆ ਹੈ। ਜਿਸ ਕਰ ਕੇ ਮਨਰੇਗਾ ਵਰਕਰ ਕੰਮ ਤੋਂ ਵਿਹਲੇ ਫਿਰ ਰਹੇ ਹਨ ਤੇ ਨਾ ਹੀ ਹੋਰ ਕੋਈ ਦੂਜਾ ਬਦਲਵਾਂ ਪ੍ਰਬੰਧ ਕੀਤਾ ਹੋਇਆ ਹੈ। ਮਨਰੇਗਾ ਦਾ ਕੰਮ ਹਾਕਮ ਧਿਰ ਦੀ ਰਹਿਮੋ ਕਰਮ ’ਤੇ ਹੀ ਦਿੱਤਾ ਜਾ ਰਿਹਾ ਹੈ ਤੇ ਮਨਰੇਗਾ ਦਾ ਕੰਮ ਪੰਚਾਂ, ਸਰਪੰਚਾਂ ਤੇ ਹਲਕੇ ਦੇ ਐੱਮਐੱਲਏ ਦੀ ਦਖ਼ਲਅੰਦਾਜੀ ਕਰ ਕੇ ਕੰਮ ਮੰਗਦੇ ਲੋਕਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ। ਜਾਬ ਕਾਰਡ ਬਣਾਉਣ ਜਾਂਦੇ ਵਰਕਰਾਂ ਨੂੰ ਬਲਾਕਾਂ ’ਚ ਖੱਜਲ ਖੁਆਰ ਕੀਤਾ ਜਾ ਰਿਹਾ। ਇਨ੍ਹਾਂ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਬੰਦ ਪਿਆ ਕੰਮ ਤੁਰੰਤ ਚਾਲੂ ਕੀਤਾ ਜਾਵੇ ਤੇ ਮਿਹਨਤਾਨਾ ਘੱਟੋ ਘੱਟ 700 ਰੁਪਏ ਮਸਟਰੋਲ ਖ਼ਤਮ ਹੋਣ ਉਪਰੰਤ ਵਰਕਰਾਂ ਦੇ ਖਾਤਿਆਂ ’ਚ ਤੁਰੰਤ ਪਾਇਆ ਜਾਵੇ। ਮਨਰੇਗਾ ਵਰਕਰਾਂ ਦੀ ਸਿਹਤ ਸੰਭਾਲ ਦੀ ਸੁਰੱਖਿਆ ਵਾਸਤੇ ਘੱਟੋ ਘੱਟ 20 ਲੱਖ ਰੁਪਏ ਦਾ ਬੀਮਾ ਫਰੀ ਕੀਤਾ ਜਾਵੇ ਤੇ ਕੰਮ ਵਰਤੋਂ ਵਾਲਾ ਸਾਰਾ ਸਾਜੋ-ਸਾਮਾਨ ਤੁਰੰਤ ਮੁਹੱਈਆ ਕੀਤਾ ਜਾਵੇ। ਇਨ੍ਹਾਂ ਆਗੂਆਂ ਨੇ ਇਹ ਵੀ ਦੱਸਿਆ ਕਿ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਦੋ ਵਾਰ ਮੰਗ ਪੱਤਰ ਭੇਜ ਚੁੱਕੇ ਹਾਂ ਪੰਜਾਬ ਸਰਕਾਰ ਇਨ੍ਹਾਂ ਮੰਗਾਂ ’ਤੇ ਤੁਰੰਤ ਗ਼ੌਰ ਕਰ ਕੇ ਮੰਗਾਂ ਨੂੰ ਪ੍ਰਵਾਨ ਕਰੇ। ਇਸ ਮੌਕੇ ਜਰਨੈਲ ਸਿੰਘ ਰਸੂਲਪੁਰ, ਕੁਲਦੀਪ ਸਿੰਘ ਰਟੌਲ, ਬਲਜਿੰਦਰ ਸਿੰਘ ਮੱਜੂਪੁਰ, ਪਰਮਜੀਤ ਸਿੰਘ ਗੰਡਵਿੰਡ, ਹਰਪ੍ਰੀਤ ਕੌਰ, ਸੰਤੋਖ ਸਿੰਘ ਮੱਖੀ ਕਲਾਂ ਆਦਿ ਨੇ ਸੰਬੋਧਨ ਕੀਤਾ।

Related Articles

Leave a Reply

Your email address will not be published. Required fields are marked *

Back to top button