Punjab

ਵਧੀਕ ਡਿਪਟੀ ਕਮਿਸ਼ਨਰ ਨੇ ਵਿਸਮ ਇਮੀਗ੍ਰੇਸ਼ਨ ਅਤੇ ਡਾਇਰੈਕਟ ਵੀਜਾ ਪੁਆਇੰਟ ਇਮੀਗ੍ਰੇਸ਼ਨ ਐਂਡ ਸਟਡੀਜ਼ ਸਰਵਿਸਜ ਦਾ ਲਾਇਸੰਸ ਕੀਤਾ ਰੱਦ

ਫ਼ਿਰੋਜ਼ਪੁਰ, 3 ਜਨਵਰੀ (ਜਸਵਿੰਦਰ ਸਿੰਘ ਸੰਧੁੂ)– ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਡਾ. ਨਿਧੀ ਕੁਮੁਦ ਬੰਬਾਹ ਨੇ ਦੱਸਿਆ ਕਿ ਵਿਸਮ ਇਮੀਗ੍ਰੇਸ਼ਨ, ਸਰਕੁਲੂਰ ਰੋਡ, ਜ਼ੀਰਾ ਗੇਟ, ਫਿਰੋਜ਼ਪੁਰ ਸ਼ਹਿਰ ਦੇ ਨਾਮ ’ਤੇ ਸੁਨੀਲ ਕੁਮਾਰ ਪੁੱਤਰ ਤਿਲਕ ਰਾਜ ਬਾਹਰਵਾਰ ਹੀਰਾ ਮੰਡੀ, ਕ੍ਰਿਸ਼ਨਾ ਨਗਰੀ, ਫਿਰੋਜ਼ਪੁਰ ਸ਼ਹਿਰ, ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਕੰਸਲਟੈਂਸੀ ਲਈ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮੱਗਲਿੰਗ ਰੂਲਜ਼ 2013 ਤਹਿਤ ਲਾਇਸੰਸ ਨੰਬਰ 97/ਐੱਲਪੀਸੀ ਮਿਤੀ 6 ਜਨਵਰੀ 2021 ਜਾਰੀ ਕੀਤਾ ਗਿਆ ਸੀ ਅਤੇ ਗੁਰਜਿੰਦਰ ਸਿੰਘ ਪੁੱਤਰ ਰਾਜ ਸਿੰਘ, ਵਾਸੀ ਮਕਾਨ ਨੰਬਰ 49, ਇੱਛੇ ਵਾਲਾ ਰੋਡ, ਸਿਟੀ ਇਨਕਲੈਵ, ਨੇੜੇ ਡੇਰਾ ਰਾਧਾ ਸੁਆਮੀ, ਫਿਰੋਜ਼ਪੁਰ ਸ਼ਹਿਰ ਫਰਮ ਡਾਇਰੈਕਟ ਵੀਜਾ ਪੁਆਇੰਟ ਇਮੀਗ੍ਰੇਸ਼ਨ ਐਂਡ ਸਟਡੀਜ਼ ਦੁਕਾਨ ਨੰਬਰ ਬੀ-3-1,ਆਰ 3 ਐੱਸ051, ਕਮੇਟੀ ਨੰਬਰ ਏਐੱਸ 19/18, ਬਾਹਰਵਾਰ ਮੱਖੂ ਗੇਟ ਫਿਰੋਜ਼ਪੁਰ ਸ਼ਹਿਰ ਨੂੰ ਲਾਇਸੰਸ ਨੰਬਰ 86/ਐਲਪੀਸੀ ਮਿਤੀ 12 ਮਾਰਚ 2020 ਜਾਰੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਫਿਰੋਜ਼ਪੁਰ ਦੀ ਰਿਪੋਰਟ ਅਨੁਸਾਰ ਉਕਤ ਦੋਵੇ ਨਾਮਾਂ ਦਾ ਉਕਤ ਦੱਸੇ ਪਤੇ ਅਤੇ ਆਸ ਪਾਸ ਤੋਂ ਪਤਾ ਕਰਨ ਤੇ ਕੋਈ ਜਾਣਕਾਰੀ ਨਹੀਂ ਮਿਲੀ ਅਤੇ ਨਾ ਹੀ ਉਕਤ ਫਰਮਾਂ ਦਾ ਕੋਈ ਦਫਤਰ ਹੈ।ਇਸ ਲਈ ਜਾਰੀ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮੱਗਲਿੰਗ ਰੂਲਜ਼ ਤਹਿਤ ਉਕਤ ਦੋਵਾਂ ਨਾਮਾਂ/ਫਰਮਾਂ ਦਾ ਜਾਰੀ ਉਕਤ ਲਾਇਸੰਸ ਤੁਰੰਤ ਪ੍ਰਭਾਵ ਤੋਂ ਕੈਂਸਲ/ਰੱਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਇਸਦੇ ਖੁੱਦ ਜਾਂ ਫਰਮ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦਾ ਵੀ ਜ਼ਿੰਮੇਵਾਰ ਹੋਵੇਗਾ।

Related Articles

Leave a Reply

Your email address will not be published. Required fields are marked *

Back to top button