Punjab

ਲੰਗਰ ਛਕਣ ਜਾ ਰਹੇ ਵਿਅਕਤੀ ਦੀ ਗੋਲ਼ੀ ਮਾਰ ਕੇ ਹੱਤਿਆ

ਅੰਮ੍ਰਿਤਸਰ, 10 ਮਾਰਚ-ਐਤਵਾਰ ਸ਼ਾਮ ਨੂੰ ਬਾਬਾ ਬਕਾਲਾ ਤਹਿਸੀਲ ਦੇ ਚੂਘ ਪਿੰਡ ਵਿਚ ਲੰਗਰ ਛਕਣ ਜਾ ਰਹੇ ਇਕ ਨੌਜਵਾਨ ਦੀ ਕੁਝ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕਤਲ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਵਾਰਦਾਤ ਕਰਨ ਤੋਂ ਬਾਅਦ ਮੁਲਜਮ ਤਿੰਨ ਬਾਈਕਾਂ ‘ਤੇ ਉੱਥੋਂ ਭੱਜ ਗਏ। ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਚੂਘ ਪਿੰਡ ਦਾ ਰਹਿਣ ਵਾਲਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ। ਪਰਿਵਾਰ ਨੂੰ ਵੀ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਚੂਘ ਪਿੰਡ ਦੇ ਵਰਿੰਦਰ ਸਿੰਘ ਐਤਵਾਰ ਨੂੰ ਲੰਗਰ ਛਕਣ ਜਾ ਰਿਹਾ ਸੀ। ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਪਿੰਡ ਦੀ ਸੜਕ ‘ਤੇ ਲੰਗਰ ਲਗਾਇਆ ਗਿਆ ਸੀ। ਆਉਣ-ਜਾਣ ਵਾਲੇ ਲੋਕ ਇੱਥੇ ਰੁਕਦੇ ਹਨ ਅਤੇ ਪ੍ਰਸ਼ਾਦ ਲੈਂਦੇ ਹਨ। ਐਤਵਾਰ ਨੂੰ ਜਿਵੇਂ ਹੀ ਉਹ ਲੰਗਰ ਵਾਲੀ ਥਾਂ ‘ਤੇ ਪਹੁੰਚਿਆ, ਦੋ ਬਾਈਕਾਂ ‘ਤੇ ਸਵਾਰ ਛੇ ਨੌਜਵਾਨ ਉੱਥੇ ਪਹੁੰਚੇ ਅਤੇ ਰਵਿੰਦਰ ਨੂੰ ਗੋਲੀ ਮਾਰ ਦਿੱਤੀਰਵਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Related Articles

Leave a Reply

Your email address will not be published. Required fields are marked *

Back to top button