Punjab

ਲੋਕਾਂ ਨੂੰ ਮੁਫ਼ਤ ਸਫ਼ਰ ਕਰਾਉਣ ਵਾਲੇ 2 ਮਹੀਨਿਆਂ ਬਾਅਦ ਵੀ ਤਨਖਾਹਾਂ ਨੂੰ ਤਰਸਦੇ ਪਨਬਸ ਦੇ ਕੱਚੇ ਮੁਲਾਜ਼ਮ- ਰੇਸ਼ਮ ਸਿੰਘ ਗਿੱਲ

ਇੱਕ ਠੇਕੇਦਾਰ ਨੂੰ 11-12 ਕਰੋੜ ਤੋਂ ਬਾਅਦ ਦੂਸਰੇ ਠੇਕੇਦਾਰ ਨੂੰ ਬਿਨਾਂ ਐਗਰੀਮੈਂਟ ਕਰੋੜਾਂ ਦੀ ਲੁੱਟ ਕਰਵਾ ਰਹੀ ਅਫ਼ਸਰਸ਼ਾਹੀ-ਜਤਿੰਦਰ ਸਿੰਘ

ਜਸਵਿੰਦਰ ਸਿੰਘ ਸੰਧੂ
ਫ਼ਿਰੋਜ਼ਪੁਰ, 14 ਮਈ- ਦੋ ਮਹੀਨੇ ਬੀਤ ਜਾਣ ਤੇ ਪਨਬਸ ਦੇ 18 ਡਿਪੂਆਂ ਦੇ ਆਊਟ ਸੋਰਸ ਵਰਕਸ਼ਾਪ ਅਤੇ ਡਾਟਾ ਐਂਟਰੀ ਓਪਰੇਟਰ ਮੁਲਾਜ਼ਮਾਂ ਦੀ ਤਨਖ਼ਾਹ ਨਾ ਆਉਣ ਕਰਕੇ ਮੁਲਾਜ਼ਮਾਂ ਨੇ ਰੋਸ ਵਜੋਂ ’ਤਨਖਾਹ ਨਹੀਂ ਕੰਮ ਨਹੀ’ ਦੇ ਨਾਅਰੇ ਹੇਠ ਕੰਮ ਛੱਡ ਕੇ ਧਰਨੇ ’ਤੇ ਬੈਠ ਗਏ ਹਨ। ਫਿਰੋਜ਼ਪੁਰ ਡਿਪੂ ਦੇ ਗੇਟ ਤੇ ਧਰਨੇ ਦੌਰਾਨ ਪੰਜਾਬ ਰੋਡਵੇਜ਼ ਪਨਬੱਸ/ਪੀ,ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਬੋਲਦੇ ਹੋਏ ਦੱਸਿਆ ਕਿ ਮਹਿਕਮੇ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਿਤੀ 31 ਮਾਰਚ 2025 ਨੂੰ ਠੇਕੇਦਾਰ ਦਾ ਐਗਰੀਮੈਂਟ ਖਤਮ ਹੋ ਚੁੱਕਾ ਹੈ, ਜਦੋਂ ਕਿ ਮੁਲਾਜ਼ਮਾਂ ਕੋਲੋਂ ਲਗਾਤਾਰ ਕੰਮ ਲਿਆ ਜਾ ਰਿਹਾ ਹੈ। ਐਗਰੀਮੈਂਟ ਵਧਾਉਣ ਦਾ ਕੰਮ ਵੀ ਮਹਿਕਮੇ ਦਾ ਸੀ, ਪ੍ਰੰਤੂ ਇਹ ਕੁਤਾਹੀ ਕਰਨ ਵਾਲੀ ਏ ਸੀ ਕਮਰਿਆਂ ਵਿੱਚ ਬੈਠੀ ਅਫ਼ਸਰਸ਼ਾਹੀ ਦੋ ਮਹੀਨਿਆਂ ਤੋਂ ਬਿਨਾਂ ਐਗਰੀਮੈਂਟ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਤੋਂ ਕੰਮ ਤਾਂ ਕਰਵਾ ਰਹੀ ਹੈ, ਪਰ ਜਦੋਂ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਦੀ ਗੱਲ ਆਉਂਦੀ ਹੈ, ਉਸ ਸਮੇਂ ਜਾਣ–ਬੁੱਝ ਕੇ ਬਹਾਨੇ ਬਣਾ ਕੇ ਮੁਲਾਜ਼ਮਾਂ ਨੂੰ ਤੰਗ–ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਦੋਂ ਵਰਕਰਾਂ ਨੂੰ ਤਨਖ਼ਾਹਾਂ ਜਾਂ ਕੋਈ ਸਹੂਲਤਾਂ ਮਿਲਣੀਆਂ ਹਨ ਤਾਂ ਐਗਰੀਮੈਂਟ ਖ਼ਤਮ ਕਹਿ ਕੇ ਟਾਲ ਵੱਟ ਦਿੱਤੀ ਜਾਂਦੀ ਹੈ, ਪਰ ਦੂਜੇ ਪਾਸੇ ਮਹਿਕਮੇ ਵੱਲੋਂ ਅੱਜ ਮਿਤੀ 14 ਮਈ 2025 ਨੂੰ ਠੇਕੇਦਾਰ ਐੱਸ.ਐੱਸ. ਪ੍ਰੋਵਾਈਡਰ ਪਾਸੋ ਐਗਰੀਮੈਂਟ ਤੋਂ ਬਿਨਾਂ ਡਰਾਈਵਰਾਂ ਦੀ ਭਰਤੀ ਕਰਵਾਈ ਜਾ ਰਹੀ ਹੈ, ਪਹਿਲਾਂ ਦਾਤਾਰ ਸਕਿਊਰਟੀ ਗਰੁੱਪ ਠੇਕੇਦਾਰ ਵਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚੋਂ ਸਕਿਊਰਟੀਆ ਦੇ ਨਾਮ ’ਤੇ ਨਜਾਇਜ਼ ਕਟੌਤੀ ਅਤੇ ਈ.ਪੀ.ਐਫ. ਈ.ਐੱਸ.ਆਈ. ਦੇ ਲਗਭਗ 11-12 ਕਰੋੜ ਰੁਪਏ ਲੁੱਟ ਕਰਨ ਦੇ ਬਾਵਜੂਦ ਆਊਟ ਸੋਰਸ ’ਤੇ ਭਰਤੀ ਕਰਕੇ ਕਰੋੜਾਂ ਰੁਪਏ ਰਿਸ਼ਵਤਖੋਰੀ ਰਾਹੀਂ ਨੌਜਆਨ ਦੀ ਲੁੱਟ ਕੀਤੀ ਗਈ, ਜਿਸ ਦਾ ਵਾਰ–ਵਾਰ ਵਿਭਾਗ ਦੇ ਅਧਿਕਾਰੀਆਂ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਤੱਕ ਸ਼ਿਕਾਇਤ ਆਡਿਉ ਰਿਕਾਰਡਿੰਗ ਅਤੇ ਸਬੂਤਾਂ ਸਮੇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਐੱਸ.ਐੱਸ. ਪ੍ਰੋਵਾਈਡਰ ਵਲੋਂ ਡਰਾਈਵਰ ਅਤੇ ਕੰਡਕਟਰ ਸਟਾਫ਼ ਦੀ ਤਨਖ਼ਾਹ ਵਿਚੋਂ ਨਜਾਇਜ਼ ਕਟੌਤੀ ਕੀਤੀਆਂ ਜਾ ਰਹੀਆਂ ਹਨ। ਕੋਈ ਐਗਰੀਮੈਂਟ ਨਹੀਂ ਮੁਲਾਜ਼ਮਾਂ ਦੀ ਲੁੱਟ ਕਰਵਾਈ ਜਾ ਰਹੀ ਹੈ, ਪਰ ਜਦੋਂ ਮੁਲਜ਼ਮਾਂ ਨੂੰ ਈ.ਐੱਸ.ਆਈ, ਈ.ਪੀ.ਐਫ. ਜਾਂ ਕੋਈ ਘਟਨਾ ਵਾਪਰਨ ’ਤੇ ਹੋਰ ਸਹੂਲਤ ਦੀ ਲੋੜ ਹੁੰਦੀ ਹੈ ਤਾਂ ਠੇਕੇਦਾਰ ਵਲੋਂ ਐਗਰੀਮੈਂਟ ਨਹੀਂ ਹੈ ਮੈਂ ਆਰਜ਼ੀ ਹਾਂ ਕਹਿ ਕੇ ਟਾਲ ਦਿੱਤਾ ਜਾਂਦਾ ਹੈ। ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਇਸ ਸਬੰਧੀ ਮਹਿਕਮੇ ਦੇ ਅਧਿਕਾਰੀਆਂ ਦੀ ਚੁੱਪੀ ਠੇਕੇਦਾਰ ਨਾ ਮਿਲੀਭੁਗਤ ਦੀ ਨਿਸ਼ਾਨੀ ਹੈ। ਇਸ ਤੋਂ ਇਲਾਵਾ ਠੇਕੇਦਾਰ ਐੱਸ.ਐੱਸ ਪ੍ਰੋਵਾਈਡਰ ਨੂੰ ਤਨਖਾਹ, ਏਰੀਅਲ ਵਿੱਚ ਮਹਿਕਮੇ ਵੱਲੋਂ ਲਗਾਤਾਰ ਵਰਕਰਾਂ ਦੀ ਲੁੱਟ ਕਰਵਾਈ ਜਾ ਰਹੀ ਹੈ। ਵਾਰ-ਵਾਰ ਠੇਕੇਦਾਰ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਵਿਭਾਗ ਵਲੋਂ ਠੇਕੇਦਾਰ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਗ਼ੈਰ ਕਾਨੂੰਨੀ ਤਰੀਕੇ ਨਾਲ ਰਿਸ਼ਵਤ ਕੱਠੀ ਕਰਨ ਲਈ ਬਿਨਾਂ ਐਗਰੀਮੈਂਟ ਤੋਂ ਠੇਕੇਦਾਰੀ ਰਾਹੀਂ ਆਊਟ ਸੋਰਸ ਭਰਤੀ ਕਰਵਾਈ ਜਾ ਰਹੀ ਹੈ, ਜਦੋਂ ਕਿ ਪੰਜਾਬ ਸਰਕਾਰ ਸੱਤਾ ਵਿਚ ਆਈ ਸੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸੀ ਕਿ ਕਿਸੇ ਵੀ ਮਹਿਕਮੇ ਵਿਚ ਆਉਟਸੋਰਸ ’ਤੇ ਭਰਤੀ ਨਹੀਂ ਕੀਤੀ ਜਾਵੇਗੀ। ਸਮੇਂ–ਸਮੇਂ ਹੋਈਆਂ ਮੀਟਿੰਗਾਂ ਅਤੇ ਹੁਣ ਮਿਤੀ 9 ਅਪ੍ਰੈਲ 2025 ਨੂੰ ਐਡਵੋਕੇਟ ਜਨਰਲ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਦੀ ਮੀਟਿੰਗ ’ਚ ਵਿੱਤ ਮੰਤਰੀ ਪੰਜਾਬ ਵਲੋਂ ਸਪੱਸ਼ਟ ਆਊਟਸੋਰਸ ਭਰਤੀ ’ਤੇ ਰੋਕ ਲਗਾਉਣ ਨੂੰ ਕਿਹਾ ਗਿਆ ਅਤੇ ਭਰਤੀ ਕੇਵਲ ਕੰਟਰੈਕਟ ’ਤੇ ਹੀ ਕੀਤੀ ਜਾਵੇ ਆਦੇਸ਼ ਦਿੱਤੇ ਗਏ, ਪ੍ਰੰਤੂ ਰਿਸ਼ਵਤ ਕੱਠੀ ਕਰਨ ਲਈ ਸਾਰੇ ਹੁਕਮਾਂ ਨੂੰ ਛਿੱਕੇ ਟੰਗ ਕੇ ਅਤੇ ਬਿਨਾਂ ਐਗਰੀਮੈਂਟ ਦੇ ਗ਼ੈਰ ਕਾਨੂੰਨੀ ਤਰੀਕੇ ਨਾਲ ਰਿਸ਼ਵਤ ਕੱਠੀ ਕਰਨ ਲਈ ਜਿਵੇਂ ਪਹਿਲੇ ਠੇਕੇਦਾਰ ਨੇ ਕੀਤਾ ਸੀ, ਭਰਤੀ ਕਰਨ ਅਤੇ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਡਿਪੂ ਪ੍ਰਧਾਨ ਜਤਿੰਦਰ ਸਿੰਘ, ਡਿੱਪੂ ਸੈਕਟਰੀ ਮੁੱਖਪਾਲ ਸਿੰਘ ਮੀਤ ਪ੍ਰਧਾਨ ਸੌਰਵ ਮੈਣੀ ਨੇ ਦੱਸਿਆ ਕਿ ਪਨਬੱਸ ਦੇ ਵਰਕਸ਼ਾਪ ਦੇ ਕੱਚੇ ਮੁਲਾਜ਼ਮਾਂ ਨੂੰ ਖ਼ਸਤਾ ਹਾਲਤ ਦੀਆਂ ਵਰਕਸ਼ਾਪਾਂ ਵਿਚ ਸਪੇਅਰਪਾਰਟ ਦੀ ਘਾਟ ਦੇ ਚੱਲਦਿਆਂ ਪੁਰਾਣੇ ਸਮਾਨ ਅਤੇ ਵਰਕਸ਼ਾਪ ਸਟਾਫ਼ ਦੀ ਘਾਟ ਦੇ ਚੱਲਦਿਆਂ ਬੱਸਾਂ ਨੂੰ ਚੱਲਦਾ ਰੱਖਣ ਵਿੱਚ ਕੱਚੇ ਮੁਲਾਜ਼ਮਾਂ ਵਲੋਂ ਦਿਨ–ਰਾਤ ਮਿਹਨਤ ਕੀਤੀ ਜਾ ਰਹੀ ਹੈ, ਪ੍ਰੰਤੂ ਪਿਛਲੇ ਲੰਮੇ ਸਮੇਂ ਤੋਂ ਤਨਖਾਹਾਂ ਦੀ ਦਿੱਕਤ ਆ ਰਹੀ ਹੈ ਅਤੇ ਅਫ਼ਸਰਸ਼ਾਹੀ ਤਨਖਾਹਾਂ ਦਾ ਮਸਲਾ ਹੱਲ ਕਰਨ ਦੀ ਬਜਾਏ। ਮੁਲਾਜ਼ਮ ’ਤੇ ਮਾਰੂ ਨੀਤੀਆਂ ਅਤੇ ਵੱਖ–ਵੱਖ ਵਿਊਂਤਬੰਦੀ ਕਰਕੇ ਮੁਲਾਜ਼ਮਾਂ ਨੂੰ ਤੰਗ–ਪ੍ਰੇਸ਼ਾਨ ਕਰ ਰਹੀ ਹੈ ਤਾਂ ਜੋਂ ਮੁਲਾਜ਼ਮ ਹੜਤਾਲ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ। ਇਸ ਤੋਂ ਇਲਾਵਾ ਤਨਖਾਹਾਂ ਸਬੰਧੀ ਮਹਿਕਮੇ ਨੂੰ ਪਹਿਲਾਂ ਵੀ ਕਈ ਵਾਰ ਨੋਟਿਸ ਦੇ ਚੁੱਕੇ ਹਾਂ, ਪਰ ਸਰਕਾਰ ਅਤੇ ਮਹਿਕਮੇ ਵੱਲੋਂ ਲਗਾਤਾਰ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜਦੋਂ ਤੱਕ ਇਨ੍ਹਾਂ ਕਾਮਿਆਂ ਦੀ ਤਨਖ਼ਾਹਾਂ ਨਹੀਂ ਪਾਈਆਂ ਜਾਂਦੀਆਂ, ਉਸ ਸਮੇਂ ਤੱਕ ਵਰਕਸ਼ਾਪ ਦੇ ਸਾਰੇ ਕਾਮਿਆਂ ਵਲੋਂ ਟੂਲ ਡਾਊਨ ਹੜਤਾਲ ਕੀਤੀ ਜਾਵੇਗੀ। ਜੇਕਰ ਮਹਿਕਮੇ ਵੱਲੋਂ ਤਨਖਾਹਾਂ ਨਹੀਂ ਪਾਈਆਂ ਜਾਂਦੀਆਂ ਜਾਂ ਕੋਈ ਵਧੀਕੀ ਕੀਤੀ ਜਾਂਦੀ ਹੈ ਤਾਂ ਯੂਨੀਅਨ ਵੱਲੋਂ ਮਜ਼ਬੂਰੀ ਵਿਚ ਬੱਸਾਂ ਦਾ ਚੱਕਾ ਜਾਮ ਵੀ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ।

Related Articles

Leave a Reply

Your email address will not be published. Required fields are marked *

Back to top button