Punjab

ਕੁਝ ਦਿਨਾਂ ਤੋਂ ਲਾਪਤਾ ਹੋਏ ਨੌਜਵਾਨ ਪੁੱਤ ਦੀ ਭਾਲ ਕਰਦੀ ਜਦ ਮਾਂ ਪਹੁਚੀ ਪੁੱਤ ਦੀ ਮੰਗੇਤਰ ਦੇ ਘਰ ਤਾਂ ਪੈ ਗਿਆ ਰੌਲਾ

ਬਦਬੂ ਆਉਣ ਨਾਲ ਪਿਆ ਸ਼ੱਕ ,,, ਪੁੱਤ ਦੀ ਲਾਸ਼ ਮੰਗੇਤਰ ਦੇ ਘਰ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ,, ਮਾ ਦਾ ਰੋ ਰੋ ਬੁਰਾ ਹਾਲ

ਗੁਰਦਾਸਪੁਰ, 7 ਜੂਨ 2025 – ਬਟਾਲਾ ਦੇ ਪ੍ਰੇਮ ਨਗਰ ਦਾ ਰਹਿਣ ਵਾਲਾ 18 ਸਾਲ ਦਾ ਨੌਜਵਾਨ ਸਾਹਿਲ ਜੋ ਬੀਤੇ ਕੁਝ ਦਿਨਾਂ ਤੋ ਘਰੋਂ ਲਾਪਤਾ ਸੀ ਅਤੇ ਮਾ ਦੋ ਦਿਨਾਂ ਤੋ ਪੁੱਤ ਦੀ ਭਾਲ ਲਈ ਦਰ ਦਰ ਭਟਕ ਰਹੀ ਸੀ ਅਤੇ ਜਦ ਅੱਜ ਆਪਣੇ ਹੋਣ ਵਾਲੇ ਕੁੜਮਾਂ ਦੇ ਘਰ ਗਈ ਤਾ ਉੱਥੇ ਉਸ ਨੂੰ ਕੁਝ ਸ਼ੱਕ ਪਿਆ ਅਤੇ ਉਸ ਵਲੋ ਤੋ ਰੋ ਆਪਣੇ ਰਿਸਤੇਦਾਰ ਅਤੇ ਲੋਕ ਇਕੱਠੇ ਕਿਤੇ ਅਤੇ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਸਾਮਣੇ ਇਹ ਆਇਆ ਕਿ ਸਾਹਿਲ ਦੀ ਲਾਸ਼ ਉਸਦੀ ਮੰਗੇਤਰ ਦੇ ਘਰ ਚੋ ਹੀ ਮਿਲੀ ਹੈ । ਉੱਥੇ ਹੀ ਮਾ ਦਾ ਰੋ ਰੋ ਬੁਰਾ ਹਾਲ ਹੈ । ਸਾਹਿਲ ਤਿੰਨ ਭੈਣਾਂ ਦਾ ਇਕੱਲਾ ਭਰਾ ਹੈ ਅਤੇ ਜਦਕਿ ਉਸ ਦਾ ਪਿਤਾ ਵੀ ਗੂੰਗਾ ਹੈ ਅਤੇ ਉਸ ਪਰਿਵਾਰ ਦਾ ਸਹਾਰਾ ਸੀ । ਬਟਾਲਾ ਦੇ ਗੋਬਿੰਦ ਨਗਰ ਚ ਅੱਜ ਇੱਕ ਘਰ ਚੋ ਬਦਬੂ ਆਉਣ ਤੋ ਬਾਅਦ ਅਤੇ ਉਸ ਘਰ ਦੇ ਬਾਹਰ ਆਪਣੇ ਪੁਤ ਦੀ ਭਾਲ ਕਰ ਰਹੀ ਰੌਲਾ ਪਾਉਂਦੀ ਮਾ ਨੂੰ ਦੇਖ ਪੂਰਾ ਇਲਾਕਾ ਜਿਵੇ ਉੱਥੇ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਉੱਥੇ ਹੀ ਕੁਝ ਦਿਨਾਂ ਤੋ ਲਾਪਤਾ ਸਾਹਿਲ ਉਮਰ 18 ਸਾਲ ਦੀ ਮਾ ਅਤੇ ਮਾਮੇ ਦੇ ਮੁਤਾਬਿਕ ਸਾਹਿਲ ਦਾ ਇਸ ਗੋਬਿੰਦ ਨਗਰ ਦੀ ਰਹਿਣ ਵਾਲੀ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ ਅਤੇ ਦੋਵਾਂ ਘਰਾਂ ਪਰਿਵਾਰਾ ਦੀ ਸਹਿਮਤੀ ਨਾਲ ਓਹਨਾ ਦੀ ਇਕ ਮਹੀਨੇ ਪਹਿਲਾਂ ਰਿਸ਼ਤਾ ਵੀ ਹੋਇਆ ਸੀ ਲੇਕਿਨ ਅੱਜ ਜਦ ਸਾਹਿਲ ਦੀ ਭਾਲ ਕਰਦੀ ਮਾ ਆਪਣੇ ਹੋਣ ਵਾਲੇ ਕੁੜਮਾਂ ਦੇ ਘਰ ਚ ਪੁੱਛਣ ਗਈ ਤਾ ਉਸ ਨੂੰ ਕੁਝ ਸ਼ੱਕ ਹੋਇਆ ਅਤੇ ਬਦਬੂ ਵੀ ਆਈ ਤਾ ਰੌਲਾ ਪੈ ਗਿਆ ਅਤੇ ਕਈ ਘੰਟੇ ਪੁਲਿਸ ਵਲੋ ਮੌਕੇ ਤੇ ਪਹੁਚ ਘਰ ਚ ਜਾ ਕੇ ਜਦ ਘਰ ਚ ਮਜੂਦ ਲੜਕੀ ਦੀ ਮਾਂ ਨੂੰ ਹਿਰਾਸਤ ਚ ਲੈ ਕੇ ਪੁੱਛਗਿੱਛ ਕੀਤੀ ਤਾ ਘਰ ਚ ਹੀ ਨੌਜਵਾਨ ਦੀ ਲਾਸ਼ ਦੱਬੇ ਹੋਣ ਦੀ ਸੱਚਾਈ ਸਾਮਣੇ ਆਈ ਅਤੇ ਪੁਲਿਸ ਵਲੋ ਘਰ ਚ ਟੋਆ ਪੁਟ ਲਾਸ਼ ਕੱਢ ਕੇ ਕਬਜ਼ੇ ਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਉਧਰ ਮ੍ਰਿਤਕ ਨੌਜਵਾਨ ਦੀ ਮਾ ਦਾ ਰੋ ਤੋ ਬੁਰਾ ਹਾਲ ਹੈ ਅਤੇ ਉਹ ਪੁੱਤ ਦੇ ਕਤਲ ਦਾ ਇਨਸਾਫ਼ ਮੰਗ ਰਹੀ ਹੈ ਅਤੇ ਡੀ ਐੱਸ ਪੀ ਪਰਮਵੀਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਲਾਸ਼ ਕਬਜ਼ੇ ਚ ਲੈ ਲਈ ਗਈ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ

Related Articles

Leave a Reply

Your email address will not be published. Required fields are marked *

Back to top button