
ਫਿਰੋਜ਼ਪੁਰ, 28 ਫਰਵਰੀ (ਬਾਲ ਕਿਸ਼ਨ)- ਫਿਰੋਜ਼ਪੁਰ ਦੇ ਕਿਲੇ ਵਾਲਾ ਚੋਂਕ ਤੋਂ ਬਸਤੀ ਭੱਟੀਆਂ ਵਾਲੀ ’ਤੇ ਲੁੱਟਖੋਹ ਕਰਨ ਵਾਲੇ ਵਿਅਕਤੀਆਂ ਨੇ ਇਕ ਵਿਅਕਤੀ ਦਾ ਮੋਬਾਇਲ ਫੋਨ ਖੋਹ ਕੇ ਫਰਾਰ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 303 (2) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਮਨਦੀਪ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਭੰਬਾ ਲੰਡਾ ਨੇ ਦੱਸਿਆ ਕਿ ਉਹ ਕੈਂਟ ਫਿਰੋਜ਼ਪੁਰ ਤੋਂ ਕੰਮ ਕਾਰ ਦੇ ਸਬੰਧ ਵਿਚ ਸਿਟੀ ਫਿਰੋਜ਼ਪੁਰ ਨੂੰ ਕਿਲੇ ਵਾਲਾ ਚੋਂਕ ਤੋਂ ਆ ਰਿਹਾ ਸੀ, ਜਦ ਕਿਲੇ ਵਾਲਾ ਚੋਂਕ ਤੋਂ ਬਸਤੀ ਭੱਟੀਆਂ ਵਾਲੀ ਸੜਕ ਤੇ ਪੁੱਜਾ ਤਾਂ ਨੇੜੇ ਝਾੜੀਆਂ ਦੇ ਆਪਣਾ ਮੋਟਰਸਾਈਕਲ ਰੋਕ ਕੇ ਬਾਥਰੂਮ ਵਗੈਰਾ ਕਰਨ ਲੱਗਾ ਤਾਂ ਪਿੱਛੇ 3 ਨੌਜਵਾਨ ਲੜਕੇ ਆਏ ਤੇ ਉਸ ਨਾਲ ਹੱਥੋਂਪਾਈ ਕਰਨ ਲੱਗੇ ਤੇ ਉਸ ਦਾ ਮੋਬਾਇਲ ਫੋਨ ਜ਼ਮੀਨ ’ਤੇ ਡਿੱਗ ਪਿਆ ਜੋ ਅਣਪਛਾਤੇ ਵਿਅਕਤੀ ਮੋਬਾਇਲ ਫੋਨ ਚੁੱਕ ਕੇ ਭੱਜ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



