Punjab

ਲੁਧਿਆਣਾ ਪੁਲਿਸ ਵੱਲੋਂ ਭਗੌੜਾ ਕਾਬੂ

ਲੁਧਿਆਣਾ, 25 ਜੂਨ 2025 – ਕਮਿਸ਼ਨਰ ਪੁਲਿਸ, ਲੁਧਿਆਣਾ  ਸਵਪਨ ਸ਼ਰਮਾਂ  ਆਈ.ਪੀ.ਐਸ, ਦੀਆਂ ਹਦਾਇਤਾਂ ਅਨੁਸਾਰ  ਹਰਪਾਲ ਸਿੰਘ ਪੀ.ਪੀ.ਐੱਸ, ਡਿਪਟੀ ਕਮਿਸ਼ਨਰ ਪੁਲਿਸ, ਇਨਵੈਸਟੀਗੇਸ਼ਨ ਲੁਧਿਆਣਾ,  ਅਮਨਦੀਪ ਸਿੰਘ ਬਰਾੜ ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਇਨਵੈਸਟੀਗੇਸ਼ਨ ਲੁਧਿਆਣਾ ਅਤੇ  ਰਜੇਸ਼ ਕੁਮਾਰ ਪੀ.ਪੀ.ਐਸ, ਸਹਾਇਕ ਕਮਿਸ਼ਨਰ ਪੁਲਿਸ, ਸਪੈਸ਼ਲ ਬਰਾਂਚ ਐਂਡ ਕ੍ਰੀਮੀਨਲ ਇੰਟੈਲੀਜੈਂਸ ਲੁਧਿਆਣਾ ਜੀ ਦੀ ਨਿਗਰਾਨੀ ਹੇਠ ਇੰਚਾਰਜ, ਪੀ.ਓ ਸਟਾਫ਼, ਲੁਧਿਆਣਾ ਅਜੈ ਕੁਮਾਰ ਨੇ ਪੁਲਿਸ ਪਾਰਟੀ ਦੇ ਨਾਲ ਅੱਜ ਇੱਕ ਭਗੌੜੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੇ ਮੁਕੱਦਮਾ ਨੰਬਰ 78 ਮਿਤੀ 17.05.2018 ਅ/ਧ 283 ਭ:ਦੰਡ, ਥਾਣਾ ਮੋਤੀ ਨਗਰ ਲੁਧਿਆਣਾ ਵਿੱਚ ਮਾਨਯੋਗ ਅਦਾਲਤ ਰਾਜਵੀਰ ਕੋਰ ਜੇ.ਐਮ.ਆਈ.ਸੀ ਲੁਧਿਆਣਾ ਜੀ ਵੱਲੋਂ ਮਿਤੀ 12.10.2022 ਨੂੰ ਪੀ.ਓ ਕਰਾਰ ਦਿੱਤਾ ਗਿਆ ਦੋਸ਼ੀ ਪਰਮਜੀਤ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ 9868 ਗਲੀ ਨੰਬਰ 03 ਕੋਟ ਮੰਗਲ ਸਿੰਘ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਤੇ  ਸਾਲ 2018 ਵਿੱਚ ਉਕਤ ਮੁਕੱਦਮਾ ਦਰਜ ਹੋਇਆ ਸੀ, ਜਿਸ ਵਿੱਚ ਦੋਸ਼ੀ  ਅਦਾਲਤ ਵਿੱਚੋਂ ਤਰੀਕ ਪੇਸ਼ੀ ਪਰ ਨਾਂ ਜਾਣ ਕਰ ਕੇ ਭਗੌੜਾ ਚੱਲਦਾ ਆ ਰਿਹਾ ਸੀ।

Related Articles

Leave a Reply

Your email address will not be published. Required fields are marked *

Back to top button