Punjab

ਲੁਧਿਆਣਾ ਪੁਲਿਸ ਨੇ ਹੈਰੋਇਨ ਸਮੇਤ ਇੱਕ ਮੁਲਜ਼ਮ ਕੀਤਾ ਗ੍ਰਿਫ਼ਤਾਰ, ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ

ਲੁਧਿਆਣਾ, 12 ਮਾਰਚ-ਲੁਧਿਆਣਾ ਦੇ ਥਾਣਾ ਸਦਰ ਦੀ ਪੁਲਿਸ ਨੇ 11 ਗ੍ਰਾਮ ਹੈਰੋਇਨ ਸਮੇਤ ਸਨਰਾਈਜ਼ ਕਾਲੋਨੀ ਦੇ ਰਹਿਣ ਵਾਲੇ ਸੋਨੂ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਏਐਸਆਈ ਅਮਰਜੀਤ ਕੁਮਾਰ ਨੇ ਦੱਸਿਆ ਕਿ ਗਸ਼ਤ ਕਰਦੀ ਹੋਈ ਪੁਲਿਸ ਪਾਰਟੀ ਪਿੰਡ ਠੱਕਰਵਾਲ ਨੇੜੇ ਪਹੁੰਚੀ । ਇਸੇ ਦੌਰਾਨ ਗਲੀ ਦੀ ਨੁੱਕਰ ਤੇ ਇੱਕ ਕਟਿੰਗ ਵਾਲਾ ਲੜਕਾ ਖੜ੍ਹਾ ਸੀ । ਸ਼ੱਕ ਪੈਣ ‘ਤੇ ਜਦ ਪੁਲਿਸ ਨੇ ਪੁੱਛਗਿਛ ਕੀਤੀ ਤਾਂ ਲੜਕੇ ਨੇ ਆਪਣਾ ਨਾਮ ਸੋਨੂ ਦੱਸਿਆਤਲਾਸ਼ੀ ਦੌਰਾਨ ਸੋਨੂ ਦੇ ਕਬਜ਼ੇ ‘ਚੋਂ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ । ਜਾਂਚ ਅਧਿਕਾਰੀ ਅਮਰਜੀਤ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸੋਨੂ ਖਿਲਾਫ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

Related Articles

Leave a Reply

Your email address will not be published. Required fields are marked *

Back to top button