Punjab

ਮੁਰਗੀ ਨੇ 232 ਗ੍ਰਾਮ ਦਾ ਆਂਡਾ ਦੇ ਕੇ ਬਣਾਇਆ ਵਿਸ਼ਵ ਰਿਕਾਰਡ, ਮਹਾਰਾਸ਼ਟਰਾ ਦੇ ਪੋਲਟਰੀ ਫਾਰਮ ਦੇ 210 ਗ੍ਰਾਮ ਦਾ ਤੋੜਇਆ ਰਿਕਾਰਡ

ਬਟਾਲਾ, 12 ਮਾਰਚ-ਬਟਾਲਾ ਦੇ ਨਜ਼ਦੀਕੀ ਪਿੰਡ ਪਾਰੋਵਾਲ ਦੇ ਪੋਲਟਰੀ ਫਾਰਮ ਵਿੱਚ ਦੇਸੀ ਮੁਰਗੀ ਨੇ 232 ਗ੍ਰਾਮ ਵਜ਼ਨ ਦਾ ਆਂਡਾ ਦਿੱਤਾ ਹੈ। ਇਸ ਆਂਡੇ ਨਾਲ ਪੋਲਟਰੀ ਫਾਰਮ ਦੇ ਮਾਲਕ ਨੇ ਆਪਣਾ ਨਾਂ ਗਿਨੀਜ਼ ਬੁੱਕ ਵਿੱਚ ਦਰਜ ਕਰਵਾਉਣ ਲਈ ਅਰਜ਼ੀ ਦਿੱਤੀ ਹੈ।ਜਾਣਕਾਰੀ ਦਿੰਦੇ ਹੋਏ ਗੁਰਨੌਨਿਹਾਲ ਸਿੰਘ ਦਾਬੀਆ ਨੇ ਦੱਸਿਆ ਕਿ ਪਿੰਡ ਪਾਰੋਵਾਲ ’ਚ ਪਰਿਵਾਰ ਵੱਲੋਂ 1980 ਤੋਂ ਪੋਲਟਰੀ ਫਾਰਮ ਚਲਾਇਆ ਜਾ ਰਿਹਾ ਹੈ। ਗੁਰਨੌਨਿਹਾਲ ਸਿੰਘ ਨੇ ਦੱਸਿਆ ਕਿ ਪੋਲਟਰੀ ਫਾਰਮ ਦਾ ਕੰਮ ਉਨ੍ਹਾਂ ਦੇ ਪਿਤਾ ਨੇ 1980 ਵਿੱਚ ਸ਼ੁਰੂ ਕੀਤਾ ਸੀ ਅਤੇ ਅੱਜ ਵੀ ਮੇਰੇ ਪਿਤਾ ਮੇਰੇ ਨਾਲ ਸਾਥ ਦੇ ਰਹੇ ਹਨ। ਉਸ ਨੇ ਦੱਸਿਆ ਕਿ ਉਸ ਸਮੇਂ ਉਸ ਦੇ ਪਿਤਾ ਨੇ 500 ਮੁਰਗੀਆਂ ਨਾਲ ਕਾਰੋਬਾਰ ਸ਼ੁਰੂ ਕੀਤਾ ਸੀ ਪਰ ਹੁਣ ਉਸ ਕੋਲ 50 ਹਜ਼ਾਰ ਮੁਰਗੀਆਂ ਹਨ, ਜਿਸ ਤੋਂ ਉਹ ਬਹੁਤ ਵਧੀਆ ਮੁਨਾਫਾ ਕਮਾ ਰਿਹਾ ਹੈ। ਉਸ ਨੇ ਦੱਸਿਆ ਕਿ ਬਾਜ਼ਾਰ ਵਿੱਚ ਉਹ ਆਂਡਿਆਂ ਦੀ ਸਪਲਾਈ ਵੀ ਖੁਦ ਕਰਦਾ ਹੈ, ਜਿਸ ਕਾਰਨ ਮੁਨਾਫਾ ਚੰਗਾ ਹੁੰਦਾ ਹੈ। ਉਸ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਦੇ ਪਿਤਾ ਨੇ ਉਸ ਨੂੰ ਦੱਸਿਆ ਕਿ ਪੋਲਟਰੀ ਫਾਰਮ ਵਿੱਚ ਦੇਸੀ ਮੁਰਗੀ ਨੇ ਆਮ ਆਂਡਿਆਂ ਨਾਲੋਂ ਵੱਡੇ ਆਕਾਰ ਦਾ ਆਂਡਾ ਦਿੱਤਾ ਹੈ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਉਹ ਆਂਡਾ ਘਰ ਲੈ ਆਏ। ਗੁਰਨੌਨਿਹਾਲ ਸਿੰਘ ਨੇ ਦੱਸਿਆ ਕਿ ਜਦ ਉਨਾਂ ਆਂਡਾ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਅਤੇ ਜਦ ਉਕਤ ਭੁਰੇ ਰੰਗ ਦੇ ਆਂਡੇ ਦਾ ਭਾਰ ਤੋਲਿਆ ਤਾਂ 232 ਗ੍ਰਾਮ ਦਾ ਪਾਇਆ ਗਿਆ, ਜਿਸ ਕਾਰਨ ਉਨ੍ਹਾਂ ਵੱਲੋਂ ਗਿਨੀਜ਼ ਬੁੱਕ ਵਿੱਚ ਆਪਣਾ ਨਾਂ ਦਰਜ ਕਰਵਾਉਣ ਲਈ ਅਰਜ਼ੀ ਦਿੱਤੀ ਗਈ ਹੈ। ਉਸ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਹੈ ਕਿ ਮਹਾਰਾਸ਼ਟਰ ‘ਚ ਚਿੱਟੇ ਰੰਗ ਦੇ ਅੰਡੇ ਦਾ ਵਜ਼ਨ 210 ਗ੍ਰਾਮ ਹੈ ਅਤੇ ਰਿਕਾਰਡ ‘ਚ ਦਰਜ ਹੈ, ਜਦਕਿ ਸਪੇਨ ‘ਚ 182 ਗ੍ਰਾਮ ਦਾ ਵਿਸ਼ਵ ਰਿਕਾਰਡ ਹੈ, ਜੋ ਟੁੱਟ ਗਿਆ ਹੈ ਅਤੇ ਹੁਣ ਜਲਦ ਹੀ ਨਵਾਂ ਰਿਕਾਰਡ ਦਰਜ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button