ਲੁਧਿਆਣਾ ‘ਚ 10 ਸਾਲਾ ਮਾਸੂਮ ਨਾਲ ਗੁਆਂਢੀ ਨੇ ਕੀਤੀ ਬਦਫੈਲੀ, ਪੁਲਿਸ ਨੇ ਮਾਮਲਾ ਦਰਜ ਕਰਨ ਮਗਰੋਂ ਭਾਲ ਕੀਤੀ ਸ਼ੁਰੂ

ਲੁਧਿਆਣਾ, 3 ਅਪਰੈਲ-ਥਾਣਾ ਸਲੇਮ ਟਾਬਰੀ ਦੇ ਘੇਰੇ ਅਧੀਨ ਪੈਂਦੀ ਐਲਡੀਗੋ ਚੌਂਕੀ ਇਲਾਕੇ ਵਿੱਚ ਗਗਨਦੀਪ ਕਾਲੋਨੀ ਵਿੱਚ 10 ਸਾਲਾ ਮਾਸੂਮ ਨਾਲ ਗੁਆਂਢੀ ਵੱਲੋਂ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਐਲਡੀਓ ਚੌਂਕੀ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਕੋਲ ਨਾਬਾਲਿਗ ਨਾਲ ਬਦਫੈਲੀ ਹੋਣ ਸਬੰਧੀ ਉਸਦੇ ਪਿਤਾ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਪੜਤਾਲ ਕਰਦੇ ਹੋਏ ਗੁਆਂਢੀ ਨਰਾਇਣ ਸਿੰਘ ਉਰਫ ਗੋਰੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ 10 ਸਾਲਾ ਮਾਸੂਮ ਆਪਣੇ ਗੁਆਂਢ ਵਿੱਚ ਬੱਚਿਆਂ ਨਾਲ ਖੇਡਣ ਗਿਆ ਸੀ ਕਿ ਹਵਸ ਵਿੱਚ ਅੰਨ੍ਹੇ ਹੋਏ ਨਰਾਇਣ ਸਿੰਘ ਨੇ ਬੱਚੇ ਨੂੰ ਟੌਫੀਆਂ ਦੇਣ ਦੇ ਬਹਾਨੇ ਕਮਰੇ ਵਿੱਚ ਲੈ ਗਿਆ ਤੇ ਉਸ ਨਾਲ ਬਦਫੈਲੀ ਕੀਤੀ। ਜਿਸ ਤੋਂ ਬਾਅਦ ਉਸਨੇ ਇਸ ਮਾਮਲੇ ਦੀ ਸੂਚਨਾ ਆਪਣੀ ਮਾਂ- ਬਾਪ ਨੂੰ ਦਿੱਤੀ ਜਿਸ ਤੋਂ ਬਾਅਦ ਨਾਬਾਲਿਗ ਦੇ ਪਿਤਾ ਵੱਲੋਂ ਸ਼ਿਕਾਇਤ ਐਲਡੀਗੋ ਚੌਂਕੀ ਵਿੱਚ ਦਿੱਤੀ ਗਈ। ਪੁਲਿਸ ਵੱਲੋਂ ਨਾਬਾਲਿਗ ਦੇ ਪਿਤਾ ਦੀ ਸ਼ਿਕਾਇਤ ‘ਤੇ ਨਰਾਇਣ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।



