
ਲੁਧਿਆਣਾ, 27 ਮਾਰਚ-ਮਹਾਨਗਰ ਦੇ ਥਾਣਾ ਹੈਬੋਵਾਲ ਅਧੀਨ ਰਘਬੀਰ ਪਾਰਕ ’ਚ ਰਹਿਣ ਵਾਲੀ ਕਰੀਬ 60 ਸਾਲ ਦੀ ਬਜ਼ੁਰਗ ਔਰਤ ਦੀ ਸ਼ੱਕੀ ਹਾਲਤ ’ਚ ਝੁਲਸਣ ਕਾਰਨ ਮੌਤ ਹੋ ਗਈ। ਮ੍ਰਿਤਕ ਔਰਤ ਦੀ ਸ਼ਨਾਖਤ ਨਰਿੰਦਰ ਕੌਰ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਵਿੱਚ ਅਮਰੀਕਾ ਦੀ ਰਹਿਣ ਵਾਲੀ ਸੀ ਅਤੇ ਇਨ੍ਹੀ ਦਿਨੀਂ ਭਾਰਤ ਆਈ ਹੋਈ ਸੀ। ਉਕਤ ਮਾਮਲੇ ਵਿੱਚ ਥਾਣਾ ਹੈਬੋਵਾਲ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਮ੍ਰਿਤਕ ਨਰਿੰਦਰ ਕੌਰ ਦੇ ਘਰ ਕਿਰਾਏ ਤੇ ਰਹਿਣ ਵਾਲੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।



