Punjab

ਲਾਸ਼ ਨੂੰ ਸੜਕ ਤੇ ਰੱਖ ਕੇ ਕੀਤਾ ਜਾ ਰਿਹਾ ਰੋਸ ਵਿਖਾਵਾ ਪ੍ਰਸ਼ਾਸਨ ਨੇ ਖਤਮ ਕਰਵਾਇਆ 

ਗੁਰਦਾਸਪੁਰ, 19 ਜੂਨ  ਕਾਦੀਆਂ ਦੇ ਬੁੱਟਰ ਰੋਡ ਵਿਖੇ ਕੱਲ ਤੋਂ ਚੱਲ  ਰਿਹਾ ਧਰਨਾ ਤੇ ਰੋਸ਼ ਪ੍ਰਦਰਸ਼ਨ  ਦੂਸਰੇ ਦਿਨ ਵੀ ਜਾਰੀ ਸੀ ਕਿ ਲੋਕਾਂ ਦੀ ਆ ਰਹੀ ਮੁਸ਼ਕਿਲ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਪ੍ਰਸ਼ਾਸਨ ਨੇ ਤਹਿਸੀਲਦਾਰ ਬਟਾਲਾ ਅਰਜਨ ਸਿੰਘ ਗੁਰਾਇਆ ਨੂੰ ਇਸ ਮਸਲੇ ਨੂੰ ਹੱਲ ਕਰਨ ਲਈ ਕਾਦੀਆਂ ਭੇਜਿਆ ਉਹਨਾਂ ਦੇ ਨਾਲ ਨਾਇਬ ਤਹਸੀਲਦਾਰ ਕਾਦੀਆਂ ਸਤਨਾਮ ਸਿੰਘ ਅਤੇ ਡੀਐਸਪੀ ਕਾਦੀਆਂ ਅਤੇ ਐਸਐਚ ਓ ਕਾਦੀਆਂ ਨੇ ਮਿਲ ਕੇ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਅਤੇ ਇਸ ਮਸਲੇ ਦਾ ਹੱਲ ਲੱਭ ਕੇ ਦੋਵਾਂ ਧਿਰਾਂ ਦਰਮਿਆਨ ਰਾਜ਼ੀਨਾਮਾ ਕਰਵਾ ਕੇ ਧਰਨਾ ਖਤਮ ਕਰਵਾਇਆ। ਜ਼ਿਕਰਯੋਗ ਗੱਲ ਇਹ ਹੈ ਕਿ ਕੱਲ ਲਖਵਿੰਦਰ ਸਿੰਘ ਦੀ ਲਾਸ਼ ਨੂੰ ਦੁਕਾਨ ਦੇ ਅੰਦਰ ਰੱਖ ਕੇ ਲਖਵਿੰਦਰ ਦੇ ਪਰਿਵਾਰ ਨੇ ਰੋਸ਼ ਪ੍ਰਦਰਸ਼ਨ ਕੀਤਾ ਤੇ ਇਨਸਾਫ ਦੀ ਗੁਹਾਰ ਲਗਾਈ ਸੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਲਖਵਿੰਦਰ ਸਿੰਘ ਦੀ ਮੌਤ ਦੁਕਾਨਦਾਰ ਭਾਟਿਆ ਦੀ ਮਾਰ ਕੁੱਟਾਈ ਨਾਲ ਹੋਈ ਹੈ ਜਦਕਿ ਦੁਕਾਨਦਾਰ ਪਾਰਟੀਆਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਪੁਲਿਸ ਵੱਲੋਂ ਕਲੀਨ ਚਿੱਟਰ ਦਿੱਤੀ ਗਈ ਹੈ। ਕਿਉਂਕਿ ਲਖਵਿੰਦਰ ਸਿੰਘ ਦੀ ਮੌਤ ਕਲੋਟ ਫਟਨ ਕਾਰਨ ਹੋਈ ਸੀ।

Related Articles

Leave a Reply

Your email address will not be published. Required fields are marked *

Back to top button