
ਅੰਮ੍ਰਿਤਸਰ, 24 ਮਾਰਚ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਖੁਦਕੁਸ਼ੀ ਮਾਮਲੇ ‘ਚ ਨਾਮਜਦ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਰਾਤ 10:35 ਵਜੇ ਮੰਡੀ ਗੋਵਿੰਦਗੜ੍ਹ ਤੋਂ ਅੰਮ੍ਰਿਤਸਰ ਲਿਆਂਦਾ। ਪੁਲਿਸ ਅਧਿਕਾਰੀ ਤਿੰਨ ਗੱਡੀਆਂ ਵਿੱਚ ਸਿੱਧੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਸੀਆਈਏ ਸਟਾਫ ਪਹੁੰਚੇ। ਪਤਾ ਲੱਗਾ ਹੈ ਕਿ ਕੁੱਲਰ ਨੂੰ ਸੀਆਈਏ ਸਟਾਫ ਦੀ ਪਹਿਲੀ ਮੰਜ਼ਿਲ ‘ਤੇ ਰੱਖਿਆ ਗਿਆ ਹੈ। ਭੁੱਲਰ ਨੂੰ ਮੰਗਲਵਾਰ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ, ਸਿਵਲ ਹਸਪਤਾਲ ਵਿੱਚ ਉਸ ਦੀ ਡਾਕਟਰੀ ਜਾਂਚ ਕਰਵਾਈ ਜਾਵੇਗੀ।



