Punjab

ਲਾਰੇਂਸ ਬਿਸ਼ਨੋਈ ਗੈਂਗ ‘ਤੇ NIA ਦੀ ਵੱਡੀ ਕਾਰਵਾਈ, ਨੈੱਟਵਰਕ ਦਾ ਖੁਲਾਸਾ

ਚੰਡੀਗੜ੍ਹ/ਨਵੀਂ ਦਿੱਲੀ, 12 ਜੂਨ : ਨਸ਼ੇ, ਅਪਰਾਧ ਅਤੇ ਅਤਿਵਾਦ ਦੇ ਮਾਮਲੇ ‘ਚ ਘਿਰੇ ਲਾਰੇਂਸ ਬਿਸ਼ਨੋਈ ਗੈਂਗ ਦੇ ਖ਼ਿਲਾਫ਼ NIA ਵੱਲੋਂ ਇੱਕ ਹੋਰ ਵੱਡਾ ਖੁਲਾਸਾ ਕੀਤਾ ਗਿਆ ਹੈ। ਰਾਸ਼ਟਰੀ ਜਾਂਚ ਏਜੰਸੀ (NIA) ਨੇ ਆਪਣੀ ਜਾਂਚ ‘ਚ ਪਤਾ ਲਾਇਆ ਹੈ ਕਿ ਲਾਰੇਂਸ ਗੈਂਗ ਦੇ ਕਈ ਮੈਂਬਰ ਵਿਦੇਸ਼ ਭੱਜਣ ਦੀ ਤਿਆਰੀ ਕਰ ਰਹੇ ਸਨ ਅਤੇ ਇਸ ਕੰਮ ਲਈ ਇੱਕ ਫਰਜੀ ਪਾਸਪੋਰਟ ਨੈੱਟਵਰਕ ਚਲਾਇਆ ਜਾ ਰਿਹਾ ਸੀ।

ਪਾਸਪੋਰਟ ਰੈਕੇਟ ਦਾ ਮਾਸਟਰਮਾਈਂਡ Arrest

NIA ਨੇ ਉੱਤਰਾਖੰਡ ਦੇ ਰਿਹਾਇਸ਼ੀ ਰਾਹੁਲ ਸਰਕਾਰ ਨੂੰ ਗਿਰਫ਼ਤਾਰ ਕੀਤਾ ਹੈ ਜੋ ਕਿ ਲਾਰੇਂਸ ਗੈਂਗ ਦੇ ਸ਼ੂਟਰਾਂ ਨੂੰ ਨਕਲੀ ਪਾਸਪੋਰਟ ਤਿਆਰ ਕਰਵਾ ਕੇ ਭਾਰਤ ਤੋਂ ਬਾਹਰ ਭੇਜਣ ਵਾਲਾ ਮੁੱਖ ਮਾਸਟਰਮਾਈਂਡ ਸੀ। NIA ਨੇ ਦੱਸਿਆ ਕਿ ਰਾਹੁਲ ਨੇ ਲਗਭਗ 50 ਤੋਂ ਵੱਧ ਗੈਂਗਸਟਰਾਂ ਨੂੰ ਵਿਦੇਸ਼ ਭੇਜਣ ਵਿੱਚ ਸਿੱਧੀ ਭੂਮਿਕਾ ਨਿਭਾਈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਲਾਰੇਂਸ ਬਿਸ਼ਨੋਈ ਨੇ ਜੇਲ੍ਹ ਵਿੱਚ ਬੈਠਿਆਂ ਹੀ ਵਿਦੇਸ਼ ਭੱਜਣ ਦੀ ਯੋਜਨਾ ਬਣਾਈ ਅਤੇ ਰਾਹੁਲ ਸਰਕਾਰ ਨਾਲ ਮਿਲ ਕੇ ਇਹ ਨੈੱਟਵਰਕ ਚਲਾਇਆ। ਇਹ ਨੈੱਟਵਰਕ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਚੰਡੀਗੜ੍ਹ ‘ਚ ਸਰਗਰਮ ਸੀ।

Related Articles

Leave a Reply

Your email address will not be published. Required fields are marked *

Back to top button