Punjab

ਲਾਇਸੈਂਸ ਤੇ ਆਰਸੀ ਬਣਾਉਣ ਵਾਲਾ ਏਜੰਟ ਪੁਲਿਸ ਅੜਿੱਕੇ, ਗਾਹਕਾਂ ਤੋਂ ਵਸੂਲਦਾ ਸੀ ਮੋਟੀ ਰਕਮ

ਜਲੰਧਰ, 7 ਅਪਰੈਲ-ਲਾਇਸੈਂਸ ਤੇ ਆਰਸੀ ਬਣਾਉਣ ਵਾਲੇ ਏਜੰਟ ਨੂੰ ਵਿਜੀਲੈਂਸ ਨੇ ਕਾਬੂ ਕੀਤਾ ਹੈ। ਤਹਿਸੀਲ ਕੰਪਲੈਕਸ ‘ਚ ਸਰਗਰਮ ਏਜੰਟ ਖ਼ਿਲਾਫ਼ ਕਾਰਵਾਈ ਕਰਦਿਆਂ ਵਿਜਿਲੈਂਸ ਪੁਲਿਸ ਨੇ ਸੋਮਵਾਰ ਸਵੇਰੇ ਦਬਿਸ਼ ਦਿੱਤੀ। ਕੈਬਿਨ ਨੰਬਰ 216 ‘ਚ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਮਿਲੀ ਹੈ ਕਿ ਉਕਤ ਏਜੰਟ ਗਾਹਕਾਂ ਤੋਂ ਵੱਡੀ ਰਕਮ ਲੈ ਕੇ ਉਨ੍ਹਾਂ ਦੇ ਕੰਮ ਕਰਵਾਉਂਦਾ ਸੀ। ਹਾਲਾਂਕਿ ਕੰਮ ਕਰਨ ਲਈ ਦਸਤਾਵੇਜ਼ਾਂ ‘ਚ ਕੋਈ ਗੜਬੜ ਨਹੀਂ ਮਿਲੀ, ਪਰ ਇਕ ਬਿਨੈਕਾਰ ਦੀ ਸ਼ਿਕਾਇਤ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਆਰਟੀਓ ਵਿਭਾਗ ‘ਚ ਸਰਗਰਮ ਏਜੰਟ ਪਹਿਲਾਂ ਵੀ ਵਿਵਾਦਾਂ ‘ਚ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button