
ਫ਼ਿਰੋਜ਼ਪੁਰ, 12 ਮਾਰਚ (ਬਾਲ ਕਿਸ਼ਨ)– ਲਾਇਨਜ਼ ਕਲੱਬ ਫ਼ਿਰੋਜ਼ਪੁਰ ਵਿਖੇ ਲਾਇਨਜ਼ ਕਲੱਬ ਦੇ ਮੈਂਬਰਾਂ ਵਲੋਂ ਸ਼ੰਕਰਾਂ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਲਾਇਨਜ਼ ਕਲੱਬ ਦੇ ਪ੍ਰਧਾਨ ਐਡਵੋਕੇਟ ਗੁਰਮੀਤ ਸਿੰਘ ਨੇ ਕੀਤਾ। ਇਸ ਮੌਕੇ ਇਨ੍ਹਾਂ ਨਾਲ ਗਗਨ ਅਗਰਵਾਲ, ਇਕਬਾਲ ਚੁੱਘ, ਰਾਜੇਸ਼ ਮਲਹੋਤਰਾ, ਅਸ਼ਵਨੀ ਸ਼ਰਮਾ, ਆਨੰਦ ਗੋਇਲ ਹਾਜ਼ਰ ਸਨ। ਕਲੱਬ ਦੇ ਪ੍ਰਧਾਨ ਐਡਵੋਕੇਟ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ 150 ਮਰੀਜ਼ਾਂ ਨੇ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਇਆ, ਜਿਨ੍ਹਾਂ ਵਿਚੋਂ 10 ਮਰੀਜ਼ਾਂ ਦਾ ਹਸਪਤਾਲ ਵਲੋਂ ਮੁਫ਼ਤ ਆਪ੍ਰੇਸ਼ਨ ਕਰਨ ਲਈ ਹਸਪਤਾਲ ਵਿਖੇ ਮੁਫ਼ਤ ਲੈ ਕੇ ਜਾਣ ਛੱਡ ਕੇ ਜਾਣ ਦੀ ਮੱਦਦ ਦਿੱਤੀ, ਜਿੱਥੇ ਸ਼ੰਕਰਾਂ ਆਈ ਹਸਪਤਾਲ ਦੇ ਮਾਹਿਰ ਡਾਕਟਰਾਂ ਮਰੀਜ਼ਾਂ ਦੀਆਂ ਅੱਖਾਂ ਚੈੱਕਅਪ ਕੀਤਾ, ਉੱਥੇ ਕਲੱਬ ਵੱਲੋ ਲੋੜਵੰਦਾ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿਚ ਕੋਚ ਮਨਜੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਲਾਇਨਜ਼ ਕਲੱਬ ਦੇ ਮੈਂਬਰਾਂ ਵਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਿੱਥੇ ਅਸੀਂ ਆਪਣੇ ਪਰਿਵਾਰਾਂ ਦੀਆਂ ਜ਼ੁੰਮੇਵਾਰੀਆਂ ਨਿਭਾਉਂੁਦੇ ਹਾਂ, ਉੱਥੇ ਕੁਝ ਸਮਾਂ ਉਨ੍ਹਾਂ ਲੋੜਵੰਦਾਂ ਲਈ ਜ਼ਰੂਰ ਕੱਢਣਾ ਚਾਹੀਦਾ ਹੈ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ। ਇਸ ਮੌਕੇ ਸਮਾਜ ਸੇਵਕ ਸਤਨਾਮ ਸਿੰਘ ਭੁੱਲਰ, ਭੁਪਿੰਦਰ ਸਿੰਘ ਭੁੱਲਰ, ਆਦਿ ਹਾਜ਼ਰ ਸਨ।



