Punjab

ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਅਧੀਨ ਸਭ ਤੋਂ ਵੱਧ ਪ੍ਰੋਜੈਕਟ ਅਪਰੂਵ ਹੋਣ ਵਾਲੇ ਭਾਰਤ ਦੇ ਪਹਿਲੇ 10 ਜ਼ਿਲ੍ਹਿਆਂ ਵਿੱਚ ਫਿਰੋਜ਼ਪੁਰ ਸ਼ਾਮਲ :- ਡਿਪਟੀ ਕਮਿਸ਼ਨਰ

ਜਸਵਿੰਦਰ ਸਿੰਘ ਸੰਧੂ

ਫ਼ਿਰੋਜ਼ਪੁਰ, 12 ਮਾਰਚ- ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਾਲ 2020 ਦੌਰਾਨ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਚਲਾਈ ਜਾ ਰਹੀ ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਅਧੀਨ ਜ਼ਿਲ੍ਹਾ ਫਿਰੋਜ਼ਪੁਰ ਨੂੰ ਭਾਰਤ ਵਿੱਚੋ ਏ.ਆਈ.ਐਫ. ਸਕੀਮ ਅਧੀਨ 1104 ਪ੍ਰਜੈਕਟ ਅਪਰੂਵ ਕਰਨ ਵਾਲੇ ਭਾਰਤ ਦੇ ਪਹਿਲੇ 10 ਜ਼ਿਲ੍ਹਿਆਂ ਵਿੱਚ ਆਉਣ ‘ਤੇ 7 ਮਾਰਚ 2025 ਨੂੰ ਮਹਾਤਮਾ ਗਾਂਧੀ ਇੰਸੀਟੀਚਿਊਟ ਆਫ ਪਬਲਿਕ ਐਡਮੀਨੀਸਟ੍ਰੇਸ਼ਨ (ਮੈਗਸੀਪਾ) ਚੰਡੀਗੜ੍ਹ ਵਿਖੇ ਰੱਖੇ ਗਏ ਸਮਾਗਮ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ਨੂੰ ਉਕਤ ਪ੍ਰਾਪਤੀ ਲਈ ਪੰਜਾਬ ਸਰਕਾਰ ਦੇ ਬਾਗਬਾਨੀ ਮੰਤਰੀ ਸ੍ਰੀ ਮਹਿੰਦਰ ਭਗਤ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਬਲਕਾਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਕਤ ਸਮਾਗਮ ਵਿੱਚ ਉਨ੍ਹਾਂ ਨੇ ਭਾਗ ਲਿਆ ਅਤੇ ਇਹ ਸਨਮਾਨ ਪ੍ਰਾਪਤ ਕੀਤਾ| ਉਨ੍ਹਾਂ ਵੱਲੋਂ ਇਹ ਸਨਮਾਨ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਸਪੁਰਦ ਕੀਤਾ ਗਿਆ । ਡਿਪਟੀ ਕਮਿਸ਼ਨਰ ਨੇ ਇਸ ਸਨਮਾਨ ਲਈ ਬਾਗਬਾਨੀ ਵਿਭਾਗ ਦੀ ਸ਼ਲਾਘਾ ਕਰਦੇ ਕਿਹਾ ਕਿ ਉਹ ਇਸੇ ਤਰ੍ਹਾਂ ਜ਼ਿਲ੍ਹੇ ਅੰਦਰ ਆਪਣਾ ਕੰਮ ਬਾਖੂਬੀ ਕਰਦੇ ਰਹਿਣ ਤਾਂ ਜੋ ਕਿਸਾਨਾ ਨੂੰ ਇਨ੍ਹਾਂ ਪ੍ਰਜੈਕਟਾਂ ਨਾਲ ਜੋੜ ਕੇ ਉਨ੍ਹਾਂ ਦੀ ਆਮਦਨ ਵਿੱਚ ਹੋਰ ਵਾਧਾ ਕੀਤਾ ਜਾ ਸਕੇ। ਡਿਪਟੀ ਡਾਇਰੈਕਟਰ ਬਾਗਬਨੀ ਨੇ ਦੱਸਿਆ ਇਸ ਸਕੀਮ ਅਧੀਨ ਬਾਗਬਾਨੀ ਕਰ ਰਹੇ ਕਿਸਾਨ ਆਪਣੀ ਉਪਜ ਦੀ ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ, ਰਾਈਪਨਿੰਗ ਚੈਂਬਰ, ਪੈਕ ਹਾਊਸ , ਛਟਾਈ, ਗਰੇਡਿੰਗ, ਵੈਕਸਿੰਗ ਯੂਨਿਟ, ਸਟੋਰੇਜ ਸਟ੍ਰਕਚਰ, ਸੋਲਰ ਪੈਨਲ ਆਦਿ ਪ੍ਰੋਜੈਕਟਾਂ ਤਹਿਤ ਲਾਭ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਸਕੀਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਜਿਵੇਂ ਕਿ 2 ਕਰੋੜ ਰੁਪਏ ਤੱਕ ਦੇ ਕਰਜ਼ੇ ਲਈ 3% ਵਿਆਜ ਛੋਟ 7 ਸਾਲ ਤੱਕ, 2 ਕਰੋੜ ਰੁਪਏ ਤੱਕ ਦੀ ਕਰੈਡਿਟ ਗਾਰੰਟੀ, 2 ਕਰੋੜ ਰੁਪਏ ਤੱਕ ਪ੍ਰਤੀ ਇਕਾਈ ਦੇ ਵੱਖ-ਵੱਖ ਐਲ.ਜੀ.ਡੀ ਕੋਡਾਂ ਅਤੇ ਏ.ਆਈ.ਐਫ.ਸਕੀਮ ਅਧੀਨ ਲਾਭ ਨੂੰ ਹੋਰ ਸਰਕਾਰੀ ਸਬਸਿਡੀਆਂ ਨਾਲ ਵੀ ਜੋੜਿਆ ਜਾ ਸਕਦਾ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਸਿਮਰਨ ਸਿੰਘ ਅਤੇ ਸ੍ਰੀ ਪਰਦੀਪ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button