Punjab

ਲਾਂਬੜਾ ਪੁਲਿਸ ਵੱਲੋਂ ਲੁੱਟ-ਖੋਹ ਤੇ ਨਸ਼ਾ ਕਰਨ ਵਾਲੇ ਦੋ ਕਾਬੂ

ਲਾਂਬੜਾ, 3 ਜੁਲਾਈ 2025 :  ਪੁਲਿਸ ਵੱਲੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤੇ ਨਸ਼ੇ ਦਾ ਸੇਵਨ ਕਰਨ ਵਾਲੇ ਦੋ ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਬਲਵੀਰ ਸਿੰਘ ਨੇ ਦੱਸਿਆ ਕਿ ਪਹਿਲੇ ਮਾਮਲੇ ’ਚ ਏਐੱਸਆਈ ਤੇ ਜਸਵਿੰਦਰ ਸਿੰਘ ਵੱਲੋਂ ਪਰਵਾਸੀ ਮਜ਼ਦੂਰ ਜੋਤਿਸ਼ ਕੁਮਾਰ ਵਾਸੀ ਪਿੰਡ ਭਗਵਾਨਪੁਰ ਨਾਲ ਹੋਈ ਲੁੱਟ-ਖੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ’ਤੇ ਕਾਰਵਾਈ ਕਰਦੇ ਹੋਏ ਗੁਰਵਿੰਦਰ ਸਿੰਘ ਵਾਸੀ ਪਿੰਡ ਮੂਲੇਵਾਲ ਖਹਿਰਾ ਥਾਣਾ ਸ਼ਾਹਕੋਟ ਨੂੰ ਗ੍ਰਿਫਤਾਰ ਕੀਤਾ ਤੇ ਖੋਹ ਹੋਇਆ ਮੋਬਾਇਲ ਫੋਨ ਤੇ ਭਾਰਤੀ ਕਰੰਸੀ ਬਰਾਮਦ ਕੀਤੀ। ਦੂਸਰੇ ਮਾਮਲੇ ’ਚ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਨਸ਼ਾ ਸੇਵਨ ਕਰਦੇ ਮੌਕੇ ’ਤੇ ਕਾਬੂ ਕੀਤਾ ਗਿਆ। ਥਾਣਾ ਮੁਖੀ ਬਲਵੀਰ ਸਿੰਘ ਨੇ ਦੱਸਿਆ ਐੱਸਆਈ ਜਤਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ’ਤੇ ਮੌਜੂਦ ਸੀ। ਬਾਦਸ਼ਾਹਪੁਰ ਐਲੀਮੈਂਟਰੀ ਸਕੂਲ ਨੇੜੇ ਇਕ ਨੌਜਵਾਨ ਸੁੰਨਸਾਨ ਜਗ੍ਹਾ ’ਤੇ ਸ਼ੱਕੀ ਹਾਲਤ ’ਚ ਨੌਜਵਾਨ ਖੜ੍ਹਾ ਸੀ। ਪੁੱਛਣ ’ਤੇ ਉਸ ਨੇ ਆਪਣਾ ਨਾਮ ਚੰਦਨ ਵਾਸੀ ਮੁਹੱਲਾ ਬਾਗਾਂ ਵਾਲਾ ਸ਼ਾਹਕੋਟ ਦੱਸਿਆ। ਤਲਾਸ਼ੀ ਲੈਣ ਤੋਂ ਉਸ ਕੋਲੋਂ ਇਕ ਪੰਨੀ ਲਾਈਟ ਤੇ 20 ਰੁਪਏ ਦਾ ਨੋਟ ਬਰਾਮਦ ਹੋਇਆ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button