Punjab

ਲਗਾਤਾਰ ਪੈ ਰਹੇ ਮੀਂਹ ਕਾਰਨ ਡਿੱਗੀ ਦੋਮੋਰੀਆ ਪੁੱਲ ਦੀ ਕੰਧ

ਕਈ ਕਾਰਾਂ ਨੁਕਸਾਨੀਆਂ, ਸੜਕਾਂ-ਗਲੀਆਂ ਨੇ ਧਾਰਿਆ ਖੌਫਨਾਕ ਰੂਪ

ਲੁਧਿਆਣਾ, 1 ਸਤੰਬਰ : ਪੰਜਾਬ ਭਰ ‘ਚ ਲਗਾਤਾਰ ਪੈ ਰਹੀ ਮੀਹ ਦੇ ਕਾਰਨ ਮਹਾਨਗਰ (ਲੁਧਿਆਣਾ) ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦੱਸ ਦਈਏ ਕਿ ਮਹਾਨਗਰ ਦਾ ਮਸ਼ਹੂਰ ਰੇਲਵੇ ਪੁੱਲ ਜੋ ਕਿ ਦੋਮੋਰੀਆ ਪੁੱਲ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਉਸ ਦੀ ਇੱਕ ਸਾਈਡ ਦੀ ਕੰਧ ਵਾਧੂ ਮੀਂਹ ਪੈਣ ਕਰਕੇ ਡਿੱਗ ਗਈ ਹੈ। ਰੇਲਵੇ ਪੁੱਲ ਦੀ ਕੰਧ ਡਿੱਗਣ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕੰਧ ਦੀ ਚਪੇਟ ‘ਚ ਕਈ ਵਾਹਨ ਆ ਗਏ ਤੇ ਨੁਕਸਾਨੇ ਗਏ। ਰਾਹਗੀਰਾਂ ਦਾ ਕਹਿਣਾ ਹੈ ਕਿ ਇਸ ਪੁੱਲ ਦੀ ਇੱਕ ਕੰਧ ਜੋ ਕਿ ਛਾਉਣੀ ਮਹਲਾ ਵੱਲ ਜਾਂਦੀ ਹੈ ਕਾਫੀ ਸਾਲਾਂ ਪੁਰਾਣੀ ਸੀ ਜੋ ਕਿ ਲਗਾਤਾਰ ਪੈ ਰਹੇ ਮੇਹੀ ਕਾਰਨ ਡਿੱਗ ਗਈ। ਇਸ ਹਾਦਸੇ ਵਿੱਚ ਤਕਰੀਬਨ ਚਾਰ ਕਾਰਾਂ ਅਤੇ ਹੋਰ ਵਾਹਨ ਮਲਬੇ ਥੱਲੇ ਦੱਬ ਗਏ। ਜ਼ਿਆਦਾਤਰ ਇਲਾਕਿਆਂ ਵਿੱਚ ਗਲੀਆਂ ਵਿੱਚੋਂ ਪਾਣੀ ਘਰਾਂ ਵਿੱਚ ਵੜ ਗਿਆ। ਬੁੱਢਾ ਦਰਿਆ ਦਾ ਪਾਣੀ ਵਧਣ ਦੀ ਸੰਭਾਵਨਾ ਵੱਧ ਗਈ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਸਤਲੁਜ ਵਿੱਚ ਗੇਜ 774.30 ਤੱਕ ਪਹੁੰਚ ਗਿਆ ਹੈ, ਜੋ ਕਿ ਖ਼ਤਰੇ ਦੇ ਪੱਧਰ ਤੋਂ ਸਿਰਫ਼ 1.50 ਫੁੱਟ ਹੇਠਾਂ ਹੈ। ਸ਼ਾਮ ਤੱਕ ਇਹ ਲਾਲ ਨਿਸ਼ਾਨ ਨੂੰ ਪਾਰ ਕਰ ਜਾਵੇਗਾ। ਇਸ ਵੇਲੇ 46000 ਕਿਊਸਿਕ ਪਾਣੀ ਵਹਿ ਰਿਹਾ ਹੈ। ਸ਼ਾਮ 4:00 ਵਜੇ ਤੱਕ ਇਹ 70000 ਦੇ ਪੱਧਰ ਤੱਕ ਪਹੁੰਚ ਜਾਵੇਗਾ।

Related Articles

Leave a Reply

Your email address will not be published. Required fields are marked *

Back to top button