Punjab

ਲਖਵਿੰਦਰ ਕਤਲ ਕਾਂਡ ਦੀ ਜਾਂਚ ਲਈ ਏਬੀਏ ਨੇ ਕਮੇਟੀ ਬਣਾਈ, ਵੇਰਕਾ ਕਨਵੀਨਰ ਬਣੇ

ਅੰਮ੍ਰਿਤਸਰ, 14 ਅਗਸਤ : ਅੰਮ੍ਰਿਤਸਰ ਬਾਰ ਐਸੋਸੀਏਸ਼ਨ (ਏਬੀਏ) ਨੇ ਵਕੀਲ ਲਖਵਿੰਦਰ ਸਿੰਘ ਦੇ ਕਤਲ ਦੀ ਜਾਂਚ ਲਈ ਪੰਜ ਮੈਂਬਰੀ ਵਕੀਲਾਂ ਦੀ ਕਮੇਟੀ ਬਣਾਈ ਹੈ। ਕਮੇਟੀ ਦੇ ਕਨਵੀਨਰ ਅਤੇ ਸੇਵਾਮੁਕਤ ਹਾਈਕੋਰਟ ਜਸਟਿਸ ਅਜੀਤ ਸਿੰਘ ਬੈਂਸ ਦੀ ਅਗਵਾਈ ਵਾਲੇ ਮਨੁੱਖੀ ਅਧਿਕਾਰ ਸੰਗਠਨ ਦੇ ਮੁੱਖ ਜਾਂਚਕਰਤਾ ਸਰਬਜੀਤ ਸਿੰਘ ਵੇਰਕਾ ਪੁਲਿਸ ਨਾਲ ਤਾਲਮੇਲ ਕਰਨਗੇ। ਇੰਨਾ ਹੀ ਨਹੀਂ ਪੁਲਿਸ ਜਾਂਚ ਵਿਚ ਸਹਿਯੋਗ ਕਰਨ ਦੇ ਨਾਲ-ਨਾਲ ਉਹ ਮ੍ਰਿਤਕ ਲਖਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪੁਲਿਸ ਜਾਂਚ ਅਤੇ ਅਦਾਲਤੀ ਟ੍ਰਾਇਲ ਵੀ ਦੇਖਣਗੇ। ਏਬੀਏ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ, ਸਕੱਤਰ ਵਿੱਕੀ ਮਹਿਰਾ, ਉਪ ਪ੍ਰਧਾਨ ਰਾਜਦੀਪ ਸਿੰਘ ਘੁੰਮਣ, ਸੰਯੁਕਤ ਸਕੱਤਰ ਸੌਰਭ ਸ਼ਰਮਾ, ਖਜ਼ਾਨਚੀ ਰਾਕੇਸ਼ ਸ਼ਰਮਾ ਅਤੇ ਕਾਰਜਕਾਰੀ ਮੈਂਬਰ ਅਮਿਤ ਅਰੋੜਾ ਨੇ ਬੁੱਧਵਾਰ ਸ਼ਾਮ ਨੂੰ ਕਮੇਟੀ ਦਾ ਗਠਨ ਕਰਦੇ ਹੋਏ ਵਕੀਲ ਸਰਬਜੀਤ ਸਿੰਘ ਵੇਰਕਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਏਬੀਏ ਨੇ ਦੱਸਿਆ ਕਿ ਸਰਬਜੀਤ ਸਿੰਘ ਵੇਰਕਾ ਦੇ ਨਾਲ-ਨਾਲ ਵਕੀਲ ਸੌਰਭ ਸ਼ਰਮਾ, ਵਕੀਲ ਹਰਸਿਮਰਨ ਸਿੰਘ, ਗੁਰਜੀਤ ਸਿੰਘ ਗੁੱਗ ਅਤੇ ਅਮਨਦੀਪ ਸਿੰਘ ਬਾਜਵਾ ਨੂੰ ਕਮੇਟੀ ਵਿਚ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 21 ਜੁਲਾਈ ਨੂੰ ਖਤਰਨਾਕ ਗੈਂਗਸਟਰ ਹੈਪੀ ਜੱਟ ਦੇ ਗੁਰਗਿਆਂ ਨੇ ਵਕੀਲ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਲਖਵਿੰਦਰ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਛੇ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਹਨ। ਯਾਦ ਰਹੇ ਕਿ ਵਕੀਲ ਸਰਬਜੀਤ ਸਿੰਘ ਅਤੇ ਹਾਈ ਕੋਰਟ ਅਤੇ ਪੰਜਾਬ ਦੀਆਂ ਵੱਖ-ਵੱਖ ਅਦਾਲਤਾਂ ਤੋਂ ਝੂਠੇ ਪੁਲਿਸ ਮੁਕਾਬਲਿਆਂ ਅਤੇ ਪੁਲਿਸ ਤਸ਼ੱਦਦ ਲਈ ਕਈ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਦਿਵਾਈ ਹੈ।

Related Articles

Leave a Reply

Your email address will not be published. Required fields are marked *

Back to top button