Punjab

ਰੰਜਿਸ਼ ਦੇ ਚਲਦੇ ਨੌਜਵਾਨ ਨੂੰ ਬੁਲਾ ਕੇ ਕੀਤਾ ਕਤਲ, ਕਿਰਾਏ ਨੂੰ ਲੈ ਕੇ ਚੱਲ ਰਿਹਾ ਸੀ ਝਗੜਾ

ਲੁਧਿਆਣਾ, 2 ਅਗਸਤ : ਮਹਾਨਗਰ ਦੇ ਭੂਰੀ ਵਾਲਾ ਚੌਂਕ ਹੈਬੋਵਾਲ ਇਲਾਕੇ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੂੰ ਬਹਾਨੇ ਨਾਲ ਸੱਦ ਕੇ ਦੋ ਭਰਾਵਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਕੀਤੇ ਗਏ ਨੌਜਵਾਨ ਦੀ ਪਹਿਚਾਣ ਰਵੀ ਕੁਮਾਰ ਦੇ ਰੂਪ ਵਿੱਚ ਹੋਈ ਹੈ। ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਹੈਬੋਵਾਲ ਅਧੀਨ ਚੌਂਕੀ ਜਗਤਪੁਰੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ। ਜਾਣਕਾਰੀ ਮੁਤਾਬਕ ਰਵੀ ਕੁਮਾਰ ਦੀ ਵਿਹੜੇ ਦੇ ਕਮਰੇ ਦੇ ਕਿਰਾਏ ਨੂੰ ਲੈ ਕੇ ਇੱਕ ਹੋਰ ਕਿਰਾਏਦਾਰ ਨਾਲ ਬਹਿਸਬਾਜੀ ਹੋਈ ਸੀ। ਇਸ ਝਗੜੇ ਤੋਂ ਬਾਅਦ ਉਸ ਕਿਰਾਏਦਾਰ ਨੇ ਆਪਣੀ ਗਲਤੀ ਮੰਨਦੇ ਹੋਏ ਰਵੀ ਨੂੰ ਮਾਫੀ ਮੰਗਣ ਬਹਾਨੇ ਸਥਾਨਕ ਭੂਰੀ ਵਾਲਾ ਗੁਰਦੁਆਰਾ ਚੌਂਕ ਵਿੱਚ ਬੁਲਾ ਲਿਆ। ਮੌਕੇ ਤੇ ਪੁੱਜੇ ਰਵੀ ਨੂੰ ਇੱਕ ਪਾਸੇ ਲਿਜਾਕੇ ਕਿਰਾਏਦਾਰ ਅਤੇ ਉਸ ਦੇ ਭਰਾ ਨੇ ਬੁਰੀ ਤਰ੍ਹਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਕੁੱਟਮਾਰ ਮਗਰੋਂ ਤੇਜਧਾਰ ਹਥਿਆਰਾਂ ਨਾਲ ਰਵੀ ਦੇ ਸਿਰ ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ ਤੇ ਗੰਭੀਰ ਫੱਟ ਮਾਰੇ। ਵਾਰਦਾਤ ਅੰਜਾਮ ਦੇਣ ਤੋਂ ਬਾਅਦ ਦੋਨੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਸੁਮਨ ਰਾਣੀ ਮੁਤਾਬਕ ਕਾਫੀ ਦੇਰ ਤੱਕ ਜਦ ਉਸ ਦਾ ਪਤੀ ਘਰ ਨਾ ਪੁੱਜਾ ਤਾਂ ਉਹ ਮਨੀਸ਼ ਦੇ ਘਰ ਜਾ ਕੇ ਪਤੀ ਬਾਰੇ ਪੁੱਛ ਗਿੱਛ ਕਰਨ ਲੱਗੀ। ਮਨੀਸ਼ ਦੀ ਘਰਵਾਲੀ ਨੇ ਪਹਿਲਾਂ ਤਾਂ ਰਵੀ ਅਤੇ ਆਪਣੇ ਪਤੀ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ, ਪਰ ਜਦ ਪਰਿਵਾਰ ਨੇ ਦਬਾਅ ਬਣਾ ਕੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਰਵੀ ਭੂਰੀ ਵਾਲਾ ਗੁਰਦੁਆਰਾ ਚੌਂਕ ਦੇ ਨਜ਼ਦੀਕ ਡਿੱਗਿਆ ਹੋਇਆ ਹੈ। ਉਨ੍ਹਾਂ ਮੌਕੇ ਤੇ ਜਾ ਕੇ ਥਾਣਾ ਹੈਬੋਵਾਲ ਪੁਲਿਸ ਨੂੰ ਉਕਤ ਵਾਰਦਾਤ ਦੀ ਜਾਣਕਾਰੀ ਦਿੱਤੀ ਤਾਂ ਪੁਲਿਸ ਨੇ ਮੌਕੇ ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button