
ਲੁਧਿਆਣਾ, 18 ਸਤੰਬਰ : ਦੁਗਰੀ ਇਲਾਕੇ ’ਚ ਪੁਰਾਣੀ ਰੰਜਿਸ਼ਨ ਇਕ ਵਿਅਕਤੀ ਦੀ ਉਸ ਦੇ ਘਰ ’ਚ ਦਾਖਲ ਹੋ ਕੇ ਕੁੱਟਮਾਰ ਕੀਤੀ ਗਈ। ਕਾਲੋਨੀ ਵਾਸੀਆਂ ਦੇ ਇਕੱਠੇ ਹੋਣ ’ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਮੁਲਜ਼ਮਾਂ ਦੀ ਪਛਾਣ ਐੱਲਆਈਜੀ ਫਲੈਟ, ਅਰਬਨ ਸਟੇਟ ਦੁਗਰੀ ਦੇ ਵਾਸੀ ਅਰਸ਼ਜੋਤ ਸਿੰਘ, ਜਗਨਦੀਪ ਸਿੰਘ, ਗੁਰਨੰਦਰ ਸਿੰਘ ਤੇ ਤਿੰਨ ਅਣਪਛਾਤਿਆਂ ਵਜੋਂ ਕੀਤੀ ਗਈ ਹੈ। ਥਾਣਾ ਦੁਗਰੀ ’ਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਐੱਲਆਈਜੀ ਫਲੈਟ ਦੁਗਰੀ ਦੇ ਵਾਸੀ ਸ਼ਿਕਾਇਤਕਰਤਾ ਜਤਿੰਦਰ ਸਿੰਘ ਨੇ ਦੱਸਿਆ ਕਿ 14 ਸਤੰਬਰ ਨੂੰ ਛੁੱਟੀ ਹੋਣ ਕਾਰਨ ਉਹ ਪਰਿਵਾਰ ਨਾਲ ਘਰ ਚ ਮੌਜੂਦ ਸੀ। ਇਸ ਦੌਰਾਨ ਮੁਲਜ਼ਮਾਂ ਨੇ ਉਸ ਦੀ ਪਤਨੀ ਦੇ ਮੋਬਾਈਲ ਤੇ ਫੋਨ ਕਰ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਰਾਤ ਦੇ ਕਰੀਬ 11 ਵਜੇ ਮੁਲਜ਼ਮ ਆਪਣੇ ਸਾਥੀਆਂ ਨਾਲ ਜਬਰਦਸਤੀ ਉਸ ਦੇ ਘਰ ’ਚ ਦਾਖਲ ਹੋ ਗਿਆ ਤੇ ਉਸ ਨੂੰ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਰੌਲਾ ਪਾਇਆ ਤੇ ਲੋਕਾਂ ਦੇ ਇਕੱਠੇ ਹੋਣ ’ਤੇ ਮੁਲਜ਼ਮ ਧਮਕੀਆਂ ਦਿੰਦੇ ਹੋਏ ਕਾਰ ’ਚ ਬੈਠ ਕੇ ਫਰਾਰ ਹੋ ਗਏ। ਉਸ ਨੇ ਹਸਪਤਾਲ ’ਚ ਇਲਾਜ ਕਰਵਾਉਣ ਤੋਂ ਬਾਅਦ ਪੁਲਿਸ ਨੂੰ ਕਾਰਵਾਈ ਲਈ ਸ਼ਿਕਾਇਤ ਦਿੱਤੀ।



