Punjab

ਰੰਗਲੇ ਪੰਜਾਬ ਦਾ ਸੁਫ਼ਨਾ ਸਾਕਾਰ ਕਰਨ ‘ਚ ਮਦਦਗਾਰ ਸਾਬਿਤ ਹੋਣਗੇ ਯੂਥ ਕਲੱਬ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਯੂਥ ਕਲੱਬ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ

ਅੰਮ੍ਰਿਤਸਰ, 19 ਮਈ-ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਾ ਮੁਕਤ ਰੰਗਲਾ ਪੰਜਾਬ ਬਣਾਉਣ ਦੇ ਉਦੇਸ਼ ਸਦਕਾ ਯੂਥ ਕਲਬ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਗਿਆ। ਜ਼ਿਲ੍ਹਾ ਪੱਧਰੀ ਟ੍ਰੇਨਿੰਗ ਦੇ ਪਹਿਲੇ ਦਿਨ ਸੈਸ਼ਨ ਦੌਰਾਨ ਸੇਵਕਪਾਲ ਸਿੰਘ ਡਾਇਰੈਕਟਰ ਜਲ ਸਪਲਾਈ ਅਤੇ ਸੀਵਰੇਜ ਬੋਰਡ , ਦਲਜੀਤ ਸਿੰਘ ਮਿਆਦੀਆਂ ਯੂਥ ਕੋਆਡੀਨੇਟਰ ਹਲਕਾ ਰਾਜਾਸਾਂਸੀ  ਟਰਸਟੀ ਨਗਰ ਸੁਧਾਰ ਟ੍ਰਸਟ ਅੰਮ੍ਰਿਤਸਰ , ਹਲਕਾ ਕੋਆਰਡੀਨੇਟਰ ਅਜਨਾਲਾ ਗੁਰਜੰਟ ਸਿੰਘ , ਵਰੁਨ ਭਗਤ ਹਲਕਾ ਕੋਆਡੀਨੇਟਰ ਅੰਮ੍ਰਿਤਸਰ ਪੱਛਮੀ , ਨਰਿੰਦਰ ਦੱਤਾ ਹਲਕਾ ਕੋਆਡੀਨੇਟਰ ਦੱਖਣੀ ਮੌਜੂਦ ਰਹੇ। ਪਹਿਲੇ ਦਿਨ ਹਲਕਾ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਵਿਸ਼ੇਸ਼ ਤੌਰ ‘ਤੇ ਪੁੱਜੇ। ਉਹਨਾਂ ਸਮੂਹ ਭਾਗੀਦਾਰਾਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਨੌਜਵਾਨਾ ਨੂੰ ਨਵੀਂ ਸੇਧ ਦੇਵੇਗਾ। ਜ਼ਿਲ੍ਹਾ ਪੱਧਰੀ ਟ੍ਰੇਨਿੰਗ ਦੇ ਦੂਜੇ ਦਿਨ ਸੈਸ਼ਨ ਦੌਰਾਨ ਅਗੰਦਦੀਪ ਸਿੰਘ ਸੋਹਲ ਜ਼ਿਲਾ ਪ੍ਰਧਾਨ ਤਰਨਤਾਰਨ ਯੂਥ ਅਤੇ ਕੋਆਡੀਨੇਟਰ ਹਲਕਾ ਤਰਨਤਾਰਨ ਪੁੱਜੇ। ਉਹਨਾਂ ਦੇ ਨਾਲ ਮੁੱਖ ਟ੍ਰੇਨਰ ਦਲਜੀਤ ਸਿੰਘ ਮਿਆਦੀਆਂ ਯੂਥ ਕੋਆਡੀਨੇਟਰ ਹਲਕਾ ਰਾਜਾਸਾਂਸੀ , ਹਲਕਾ ਕੋਆਰਡੀਨੇਟਰ ਅਮ੍ਰਿਤਸਰ ਕੇਂਦਰੀ ਦੀਪਕ ਬੱਗਾ , ਮਨਮੋਹਨ ਸਿੰਘ ਹਲਕਾ ਕੋਆਡੀਨੇਟਰ ਅੰਮ੍ਰਿਤਸਰ ਪੂਰਬੀ , ਗੌਰਵ ਆਨੰਦ ਮੌਟੂ ਹਲਕਾ ਕੋਆਡੀਨੇਟਰ ਦੱਖਣੀ , ਰਾਹੁਲ ਕੁਮਾਰ ਹਲਕਾ ਕੋਆਡੀਨੇਟਰ ਅਟਾਰੀ ਆਦਿ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।     ਟ੍ਰੇਨਿੰਗ ਸੈਸ਼ਨ ਦੌਰਾਨ ਖਡੂਰ ਸਾਹਿਬ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਵੱਖ ਵੱਖ ਬੁਲਾਰਿਆਂ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਤੇ  ਭ੍ਰਿਸ਼ਟਾਚਾਰ ਮੁਕਤ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਦਾ ਸੁਨੇਹਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਰੰਗਲੇ ਪੰਜਾਬ ਦੀ ਸਿਰਜਣਾ ਦੀ ਡੋਰ ਨੌਜਵਾਨਾਂ ਦੇ ਮੋਢਿਆਂ ਉਤੇ ਹੈ ਤੇ ਨੌਜਵਾਨਾਂ ਨੂੰ ਸੂਬੇ ਦੀ ਭਲਾਈ ਪ੍ਰਤੀ ਆਪਣਾ ਰੋਲ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਥ ਕਲਬਾਂ ਦੇ ਗਠਨ ਨਾਲ ਨੌਜਵਾਨ ਪੀੜ੍ਹੀ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਲੋਕਾਂ ਨੂੰ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਸਬੰਧੀ ਜਨ ਜਾਗਰੂਕਤਾ ਫੈਲਾਏਗੀ ਅਤੇ ਖੇਡਾਂ ਦੇ ਮਹੱਤਵ ਨੂੰ ਸਮਝਦਿਆਂ ਆਪਣਾ ਧਿਆਨ ਤੇ ਐਨਰਜੀ ਖੇਡਾਂ ਵੱਲ ਲਗਾਏਗੀ।ਨੌਜਵਾਨ ਪੀੜ੍ਹੀ ਸਾਡਾ ਭਵਿੱਖ ਹੈ ਤੇ ਸਾਡਾ ਭਵਿੱਖ ਮਾੜੀਆਂ ਕੁਰੀਤੀਆਂ ਤੋਂ ਦੂਰ ਰਹਿ ਕੇ ਚਮਕਦਾਰ ਹੋਵੇ, ਇਹ ਹੀ ਪੰਜਾਬ ਸਰਕਾਰ ਦਾ ਸੁਪਨਾ ਹੈ। ਉਨ੍ਹਾਂ ਕਿਹਾ ਕਿ ਯੂਥ ਕਲਬ ਲੋਕਾਂ ਨੂੰ ਨਵੀ ਸੇਧ ਦੇਣਗੇ। ਨੌਜਵਾਨ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਾਰ ਦੀਆਂ ਸਿਖਿਆਵਾਂ ਉੱਤੇ ਚੱਲ ਕੇ ਲੋਕਾਂ ਨੂੰ ਸਹੀ ਅਤੇ ਸਕਾਰਾਤਮਕ ਦਿਸ਼ਾ ਵੱਲ ਮੋੜਨ ਲਈ ਆਪਣਾ ਅਹਿਮ ਕਿਰਦਾਰ ਨਿਭਾਉਣਗੇ। ਇਸ ਮੌਕੇ ਪ੍ਰੀਤ ਕੋਹਲੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਅਮ੍ਰਿਤਸਰ ਨੇ ਦਸਿਆ ਇਸ ਦੋ ਰੋਜ਼ਾ ਟ੍ਰੇਨਿੰਗ ਸ਼ੈਸਨ ਦੋਰਾਨ ਪਹਿਲੇ ਦਿਨ 4 ਹਲਕੇ ਅਤੇ ਦੂਜੇ ਦਿਨ ਵੀ 4 ਹਲਕਿਆਂ ਦੇ ਯੁਵਕਾਂ ਦੀ ਟ੍ਰੇਨਿੰਗ ਕਰਵਾਈ ਗਈ ਹੈ । ਇਸ ਮੌਕੇ ਰਿਸੋਰਸ ਪਰਸਨ ਸ੍ਰੀ ਗਗਨਦੀਪ ਸਿੰਘ ਯੂਥ ਕਲੱਬ ਮਾਛੀਵਾਲ , ਯੂਥ ਵਿਭਾਗ ਤੋਂ ਪ੍ਰੀਤ ਕੋਹਲੀ , ਨੈਨਸੀ ਭੋਲਾ ਸਖੀ ਗਰੁੱਪ ਤੋ, ਸ੍ਰੀ ਕਮਲ ਪਹਿਲਵਾਨ,ਅੰਤਰਰਾਸ਼ਟਰੀ ਕੋਚ, ਸਿਮਰਨਪ੍ਰੀਤ ਕੌਰ ਖੇਡ ਵਿਭਾਗ, ਨੇ ਆਪਣੇ ਆਪਣੇ ਤਜਰਬੇ ਸਾਂਝੇ ਕਰਦਿਆਂ ਨੌਜਵਾਨਾਂ ਅੰਦਰ ਜੋਸ਼ ਭਰਿਆ ਤੇ ਨਸ਼ਿਆਂ ਅਜਿਹੀਆ ਮਾੜੀ ਅਲਾਮਤਾਂ ਤੋਂ ਦੂਰ ਰਹਿਣ ਪ੍ਰਤੀ ਸੰਦੇਸ਼ ਦਿੱਤਾ।

Related Articles

Leave a Reply

Your email address will not be published. Required fields are marked *

Back to top button