
ਕਲਾਨੌਰ, 13 ਜੂਨ : ਪਿੰਡ ਅਠਵਾਲ ਤੇ ਹੋਣਹਾਰ ਨੌਜਵਾਨ ਕੁਲਵਿੰਦਰ ਸਿੰਘ ਮੇਜਰ ਜਿਸ ਦੀ ਬੀਤੇ ਦਿਨੀਂ ਆਬੂਧਾਬੀ ‘ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਪਹੁੰਚਣ ਤੇ ਸੋਗ ਦੀ ਲਹਿਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਦੇ ਭਰਾ ਰਾਜਵਿੰਦਰ ਸਿੰਘ ਤੇ ਚਚੇਰੇ ਭਰਾ ਸਰਤਾਜ਼ ਸਿੰਘ ਵਾਸੀ ਨੇ ਦੱਸਿਆ ਕੀ ਉਹਨਾਂ ਦਾ ਭਰਾ ਕੁਲਵਿੰਦਰ ਸਿੰਘ ਮੇਜਰ (43) ਪੁੱਤਰ ਮਰਹੂਮ ਹਰਭਜਨ ਸਿੰਘ ਜੋ ਤਿੰਨ ਸਾਲ ਤੋਂ ਆਬੂਧਾਬੀ ਵਿੱਚ ਕਰੇਨ ਹੈਲਪਰ ਵੱਜੋਂ ਕੰਮ ਕਰਦਾ ਸੀ ਅਤੇ ਉਹ ਇੱਕ ਮਹੀਨਾ ਪਹਿਲਾਂ ਛੁੱਟੀ ਕੱਟ ਕੇ ਰੋਜ਼ੀ ਰੋਟੀ ਲਈ ਆਬੂਧਾਬੀ ਗਿਆ ਸੀ ਕਿ ਬੀਤੇ ਸ਼ੁਕਰਵਾਰ ਨੂੰ ਮਾਰਕੀਟ ‘ਚ ਉਸ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਉਹਨਾਂ ਨੂੰ ਕਿਹਾ ਸੀ ਕੁਲਵਿੰਦਰ ਸਿੰਘ ਮੇਜਰ ਨਾਲ ਉਸ ਦੀ ਕੰਪਨੀ ‘ਚ ਕੰਮ ਕਰਨ ਵਾਲੇ ਪਿੰਡ ਦੇਹਰ ਫੱਤੂਪੁਰ ਦੇ ਉਸ ਦੇ ਸਾਥੀ ਵੱਲੋਂ ਅੱਜ ਕੁਲਵਿੰਦਰ ਸਿੰਘ ਮੇਜਰ ਦੀ ਮ੍ਰਿਤਕ ਦੇਹ ਨੂੰ ਜੱਦੀ ਪਿੰਡ ਅਠਵਾਲ ਲਿਆਂਦਾ ਗਿਆ ਜਿੱਥੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਕੁਲਵਿੰਦਰ ਸਿੰਘ ਆਪਣੀ ਪਤਨੀ ਮਨਜੀਤ ਕੌਰ ਅਤੇ ਬੇਟੀ ਗੁਰਲੀਨ ਕੌਰ ਤੇ ਪੁੱਤਰ ਗੁਰਵੰਸ ਨੂੰ ਪਿੱਛੇ ਛੱਡ ਗਿਆ ਹੈ। ਇਸ ਮੌਕੇ ਪਿੰਡ ਦੇ ਕਿਸਾਨ ਆਗੂ ਕੁਲਵਿੰਦਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਮਰਹੂਮ ਕੁਲਵਿੰਦਰ ਸਿੰਘ ਮੇਜਰ ਬਹੁਤ ਚੰਗੇ ਇਨਸਾਨ ਸਨ ਉਸ ਦੀ ਮੌਤ ਦੇ ਨਾਲ ਪਿੰਡ ਅਤੇ ਇਲਾਕੇ ‘ਚ ਸੋਗ ਦੀ ਲਹਿਰ ਹੈ।



