
ਮੰਡੀ ਗੋਬਿੰਦਗੜ੍ਹ, 12 ਅਗਸਤ : ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਮੁਹੱਲਾ ਪ੍ਰੇਮ ਨਗਰ ਨੇੜੇ ਇੱਕ ਤੇਜ ਰਫਤਾਰ ਰੇਲ ਗੱਡੀ ਦੀ ਚਪੇਟ ਚ ਆਉਣ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜੀ ਆਰ ਪੀ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਬੀਤੀ ਦੇਰ ਸ਼ਾਮ ਰੇਲ ਗੱਡੀ ਨੰਬਰ 12715 ਸੱਚਖੰਡ ਐਕਸਪ੍ਰੈਸ ਦੀ ਲਪੇਟ ਚ ਆਉਣ ਕਾਰਨ ਕਿਲੋਮੀਟਰ ਨੰਬਰ 323/ 25-27 ਨੇੜੇ ਪ੍ਰੇਮ ਨਗਰ, ਮੰਡੀ ਗੋਬਿੰਦਗੜ੍ਹ ਵਿਖੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ। ਜ਼ਖ਼ਮੀ ਹੋਏ ਵਿਅਕਤੀ ਦੀ ਪਹਿਚਾਣ ਮਹੰਤ ਵਰਮਾ ਪੁੱਤਰ ਸ਼ਿਵ ਮੂਰਤ ਵਰਮਾ ਵਾਸੀ ਭਾਈ ਸੁੱਖਾ ਸਿੰਘ ਕਲੋਨੀ , ਮੰਡੀ ਗੋਬਿੰਦਗੜ੍ਹ ਦੇ ਰੂਪ ਵਿੱਚ ਦੱਸੀ ਗਈ ਹੈ।



