
ਫਿਰੋਜ਼ਪੁਰ, 12 ਮਈ-ਮਾਣਯੋਗ ਸ਼੍ਰੀਮਤੀ ਸ਼ਸ਼ੀ ਪ੍ਰਭਾ ਤ੍ਰਿਵੇਦੀ ਸਪੈਸ਼ਲ ਡੀ.ਜੀ.ਪੀ GRP ਪੰਜਾਬ ਤੇ ਡੀ.ਐਸ.ਪੀ ਜ਼ੋਨਲ ਫਿਰੋਜ਼ਪੁਰ ਸ਼੍ਰੀ ਜਗਮੋਹਨ ਸਿੰਘ ਵਲੋਂ ਮਾੜੇ ਅਨਸਰਾਂ ਖਿਲਾਫ਼ ਦਿਤਾ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਦੇ ਹੋਏ ਅੱਜ ਮਿਤੀ 12-5-25 ਨੂੰ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਵਿਖੇ LR/ASI ਸੰਜੀਵ ਕੁਮਾਰ GRP ਫਿਰੋਜ਼ਪੁਰ ਵੱਲੋਂ ਪੁਲਿਸ ਪਾਰਟੀ ਨਾਲ ਚੈਕਿੰਗ ਦੌਰਾਨ ਵਿਸ਼ਾਲ @ ਗਾਂਧੀ ਪੁੱਤਰ ਭੈਰੋਂ ਨਿਵਾਸੀ ਟਾਲਾਂ ਹੱਡਾ ਰੋੜੀ ਨੇੜੇ ਬਲਾਕੀ ਵਾਲਾ ਖੂਹ ਫਿਰੋਜ਼ਪੁਰ ਜੋ ਕਿ ਰੇਲ ਗੱਡੀਆਂ ਵਿੱਚ ਯਾਤਰੀਆਂ ਤੋਂ ਮੋਬਾਈਲ ਫੋਨ ਖੋਹਣ ਦਾ ਆਦਿ ਹੈ। ਉਹ ਰੇਲਵੇ ਕੁਆਰਟਰਾਂ ਦੇ ਨੇੜੇ ਪਲੇਟਫਾਰਮ ਨੰਬਰ 5 ਦੇ ਨੇੜੇ ਰੇਲਵੇ ਲਾਈਨਾਂ ‘ਤੇ ਚੋਰੀ ਕੀਤੇ ਮੋਬਾਈਲ ਵੇਚਣ ਲਈ ਖੜਾ ਹੈ। ਇਸ ਜਾਣਕਾਰੀ ਤੇ, ਉਪਰੋਕਤ ਵਿਸ਼ਾਲ @ ਗਾਂਧੀ ਨੂੰ ਮੌਕੇ ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਪਾਸੋਂ 3 ਟੱਚ ਮੋਬਾਈਲ ਫੋਨ Redmi, Vivo ਅਤੇ Oppo ਬਰਾਮਦ ਕੀਤੇ ਗਏ ਹਨ।ਇਸ ਤੇ ਮੁਕੱਦਮਾ ਨੰਬਰ 16 ਮਿਤੀ 12-05-2025 ਅਧੀਨ ਧਾਰਾ 303(2), 317(2) ਭਾਰਤੀ ਨਿਆ ਸੰਹਿਤਾ 2023 ਥਾਣਾ GRP FZR ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ ਜੀ। ਮੋਬਾਈਲ ਦੀ ਕੁੱਲ ਕੀਮਤ ਲਗਭਗ 60,000 ਰੁਪਏ ਹੈ।



