Punjab

 ਰਾਹੁਲ ਗਾਂਧੀ ਨੇ 5 ਸਾਲਾ ਅੰਮ੍ਰਿਤਪਾਲ ਨੂੰ ਭੇਜੀ ਨਵੀਂ ਸਾਈਕਲ ਭੇਜੀ, ਵੀਡੀਓ ਕਾਲ ਰਾਹੀਂ ਕੀਤੀ ਗੱਲ

ਅੰਮ੍ਰਿਤਸਰ, 18 ਸਤੰਬਰ : ਰਮਦਾਸ ਪਿੰਡ ਦੇ ਮਾਛੀਵਾਲ ਦੇ ਰਹਿਣ ਵਾਲੇ 5 ਸਾਲਾ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਨਵੀਂ ਸਾਈਕਲ ਮਿਲ ਗਈ ਹੈ। ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਐੱਮਪੀ ਰਾਹੁਲ ਗਾਂਧੀ ਨੇ ਸਥਾਨਕ ਕਾਂਗਰਸੀ ਆਗੂਆਂ ਰਾਹੀਂ ਬੱਚੇ ਨੂੰ ਇਕ ਨਵੀਂ ਸਾਈਕਲ ਭੇਜੀ। ਰਾਹੁਲ ਗਾਂਧੀ ਨੇ ਵੀਡੀਓ ਕਾਲ ਰਾਹੀਂ ਅੰਮ੍ਰਿਤਪਾਲ ਨਾਲ ਵੀ ਗੱਲ ਕੀਤੀ, ਪੁੱਛਿਆ ਕਿ ਕੀ ਸਾਈਕਲ ਚੰਗੀ ਹੈ। 15 ਸਤੰਬਰ ਨੂੰ ਰਾਹੁਲ ਗਾਂਧੀ ਨੇ ਘੋਨੇਵਾਲ ਅਤੇ ਮਾਛੀਵਾਲ ਵਿਚ ਹੜ੍ਹ ਪੀੜਤਾਂ ਨੂੰ ਮਿਲਣ ਗਏ। ਫੇਰੀ ਦੌਰਾਨ ਅੰਮ੍ਰਿਤਪਾਲ ਨੇ ਹੰਝੂਆਂ ਨਾਲ ਰਾਹੁਲ ਗਾਂਧੀ ਨੂੰ ਦੱਸਿਆ ਕਿ ਹੜ੍ਹਾਂ ਕਾਰਨ ਉਸ ਦੀ ਸਾਈਕਲ ਖਰਾਬ ਹੋ ਗਈ ਹੈ। ਰਾਹੁਲ ਗਾਂਧੀ ਨੇ ਸਾਈਕਲ ਦਿਖਾਉਣ ਲਈ ਕਿਹਾ। ਉਨ੍ਹਾਂ ਨੇ ਬੱਚੇ ਦੀ ਟੁੱਟੀ ਹੋਈ ਸਾਈਕਲ ਦੇਖੀ ਤੇ ਉਸ ਨੂੰ ਚਾਕਲੇਟ ਅਤੇ ਟੌਫੀਆਂ ਦਿੱਤੀਆਂ।

ਸਾਈਕਲ ਚੰਗੀ ਹੈ ਪੁੱਤਰ, ਘਬਰਾਉਣਾ ਨਹੀਂ

ਰਾਹੁਲ ਗਾਂਧੀ ਨੇ ਆਪਣੇ ਮੋਬਾਈਲ ਫੋਨ ’ਤੇ ਵੀਡੀਓ ਕਾਲ ਰਾਹੀਂ ਅੰਮ੍ਰਿਤਪਾਲ ਤੇ ਉਸ ਦੇ ਪਿਤਾ ਨਾਲ ਗੱਲ ਕੀਤੀ। ਉਨ੍ਹਾਂ ਨੇ ਬੱਚੇ ਨੂੰ ਕਿਹਾ ਕਿ ਸਾਈਕਲ ਚੰਗੀ ਹੈ ਪੁੱਤਰ, ਘਬਰਾਉਣਾ ਨਹੀਂ – ਬਹੁਤ ਸਾਰਾ ਪਿਆਰ। ਬੱਚੇ ਦੇ ਪਿਤਾ ਰਵੀ ਦਾਸ ਨੇ ਫਿਰ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਇਕ ਦਿਨ ਬਾਅਦ ਹੀ ਉਨ੍ਹਾਂ ਦੇ ਪੁੱਤਰ ਨੂੰ ਸਾਈਕਲ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਅਤੇ ਉਨ੍ਹਾਂ ਦੇ ਪੁੱਤਰ ਦੀ ਸਾਈਕਲ ਖਰਾਬ ਹੋ ਗਈ ਸੀ। ਕਾਂਗਰਸ ਨੇਤਾ ਸੌਰਭ ਮਦਾਨ ਅਤੇ ਹੋਰ ਲੋਕ ਅੰਮ੍ਰਿਤਪਾਲ ਲਈ ਸਾਈਕਲ ਲੈ ਕੇ ਪਹੁੰਚੇ ਸਨ।

Related Articles

Leave a Reply

Your email address will not be published. Required fields are marked *

Back to top button