
ਬਾਲ ਕਿਸ਼ਨ
ਫ਼ਿਰੋਜ਼ਪੁਰ, 16 ਜਨਵਰੀ– ਡਾਇਰੈਕਟਰ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਡਾ. ਅਮਨਿੰਦਰ ਕੌਰ, ਜ਼ਿਲਾ ਸਿੱਖਿਆ ਅਫਸਰ (ਸੈ. ਸਿ) ਮੁਨੀਲਾ ਅਰੋੜਾ, ਉਪ ਜਿਲਾ ਸਿੱਖਿਆ ਅਫਸਰ ਡਾਕਟਰ ਸਤਿੰਦਰ ਸਿੰਘ (ਸੈ.ਸਿ), ਡਾਇਟ ਪਿ੍ਰੰਸੀਪਲ ਸੀਮਾ ਪੰਛੀ , ਬਲਾਕ ਨੋਡਲ ਅਫ਼ਸਰ ਰਾਜੇਸ਼ ਮਹਿਤਾ ਪਿ੍ਰੰਸੀਪਲ ਐੱਸਓਈ ਫਿਰੋਜ਼ਪੁਰ ਅਤੇ ਜ਼ਿਲ੍ਹਾ ਕੋਆਰਡੀਨੇਟਰ ਸਟੇਟ ਅਵਾਰਡੀ ਉਮੇਸ਼ ਕੁਮਾਰ ਦੀ ਯੋਗ ਅਗਵਾਈ ਹੇਠ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਦਾ ਸਰਕਾਰੀ ਹਾਈ ਸਕੂਲ, ਝੋਕ ਹਰੀ ਹਰ ਵਿਖੇ ਆਯੋਜਨ ਕੀਤਾ ਗਿਆ। ਇਸ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਬਲਾਕ ਫਿਰੋਜ਼ਪੁਰ ਇੱਕ ਦੇ ਸਮੂਹ ਸਕੂਲਾਂ ਨੇ ਪਾਰਟੀਸਪੇਟ ਕੀਤਾ। ਪ੍ਰਦਰਸ਼ਨੀ ਵਿੱਚ ਸਾਇੰਸ ਐਂਡ ਟੈਕਨੋਲੋਜੀ ਫਾਰ ਸਸਟੇਨੇਬਲ ਫਿਊਚਰ ਥੀਮ ਤਹਿਤ ਸੱਤ ਵੱਖ-ਵੱਖ ਸਬਥੀਮਾਂ ਸਬੰਧੀ ਵਿਦਿਆਰਥੀਆਂ ਨੇ ਆਪਣੇ ਮਾਡਲਾਂ ਦੀ ਪੇਸ਼ਕਾਰੀ ਕੀਤੀ। ਮੁੱਖ ਅਧਿਆਪਕ ਅਵਤਾਰ ਸਿੰਘ ਅਤੇ ਮੈਂਟਰ ਕਮਲ ਸ਼ਰਮਾ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਬਲਾਕ ਫ਼ਿਰੋਜਪੁਰ ਇਕ ਦੇ ਸਮੂਹ ਸਕੂਲਾਂ ਦੇ ਛੇਵੀਂ ਤੋਂ ਅੱਠਵੀਂ ਜਮਾਤਾ ਅਤੇ ਦੂਜੀ ਕੈਟਾਗਰੀ ਨੌਵੀ ਅਤੇ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ‘‘ਸਾਇੰਸ ਐਂਡ ਟੈਕਨੋਲੋਜੀ ਫਾਰ ਸਸਟੇਨੇਬਲ ਫਿਊਚਰ’’ ਥੀਮ ਤਹਿਤ ਆਪਣੇ ਵਿਗਿਆਨਕ ਮਾਡਲ ਪੇਸ਼ ਕੀਤੇ। ਪ੍ਰਦਰਸ਼ਨੀ ਵਿੱਚ ਸੱਤ ਵੱਖ-ਵੱਖ ਸਬਥੀਮਾਂ, ਜਿਵੇਂ ਕਿ ਫੂਡ ਹੈੱਲਥ ਐਂਡ ਹਾਈਜੀਨ, ਟਰਾਂਸਪੋਰਟ ਐਂਡ ਕਮਿਊਨੀਕੇਸ਼ਨ, ਨੈਚੁਰਲ ਫਾਰਮਿੰਗ, ਡਿਜਾਸਟਰ ਮੈਨੇਜਮੈਂਟ, ਮੈਥਮੈਟਿਕਲ ਮਾਡਲਿੰਗ ਐਂਡ ਕੰਪਿਊਟੇਸ਼ਨਲ ਥਿੰਕਿੰਗ, ਵੇਸਟ ਮੈਨੇਜਮੈਂਟ, ਅਤੇ ਰਿਸੋਰਸ ਮੈਨੇਜਮੈਂਟ ਨਾਲ ਜੁੜੇ ਮਾਡਲ ਸ਼ਾਮਲ ਸਨ। ਇਸ ਮੌਕੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਨੂੰ ਪ੍ਰਸ਼ੰਸ਼ਾ ਪੱਤਰ, ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਵੰਡੇ ਗਏ। ਮੁੱਖ ਅਧਿਆਪਕ, ਸਰਕਾਰੀ ਹਾਈ ਝੋਕ ਹਰੀਹਰ ਦੁਆਰਾ ਪ੍ਰੋਗਰਾਮ ਵਿੱਚ ਭੋਜਨ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ, ਜਿਸ ਨਾਲ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਨੰਦ ਮਾਣਿਆ। ਇਹ ਪ੍ਰਦਰਸ਼ਨੀ ਸਿਰਫ ਸਿੱਖਣ ਅਤੇ ਸਿਖਾਉਣ ਦਾ ਮੌਕਾ ਹੀ ਨਹੀਂ ਸੀ, ਸਗੋਂ ਨਵ ਚਿੰਤਨ ਅਤੇ ਸਿਰਜਣਸ਼ੀਲਤਾ ਨੂੰ ਉਭਾਰਨ ਵਾਲਾ ਇਕ ਯਤਨ ਵੀ ਸੀ।



