National

ਰਾਸ਼ਟਰਪਤੀ ਭਵਨ ’ਚ 10 ਹਜ਼ਾਰ ਰੁਪਏ ਦੇ ਨੋਟ ਤੇ ਪੁਰਾਣੀ ਘੜੀ ਦੀ ਨਿਲਾਮੀ

ਜਾਣੋ ਹੋਰ ਚੀਜ਼ਾਂ ਦੀ ਸੂਚੀ

ਨਵੀਂ ਦਿੱਲੀ, 20 ਅਗਸਤ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਉਨ੍ਹਾਂ ਤੋਂ ਪਹਿਲਾਂ ਦੇ ਰਾਸ਼ਟਰਪਤੀਆਂ ਨੂੰ ਮਿਲੇ 250 ਤੋਹਫ਼ਿਆਂ ਵਿਚ ਸ਼ਾਮਲ 10 ਹਜ਼ਾਰ ਰੁਪਏ ਦਾ ਬੈਂਕ ਨੋਟ ਦਾ ਨਮੂਨਾ ਅਤੇ ਦੋ ਤਰਫਾ ਇਕ ਵਿੰਟੇਜ ਘੜੀ ਦੀ ਨਿਲਾਮੀ ਰਾਸ਼ਟਰਪਤੀ ਭਵਨ ਵੱਲੋਂ ਕੀਤੀ ਜਾ ਰਹੀ ਹੈ। ਨਿਲਾਮੀ ਵਿਚ ਜਿਨ੍ਹਾਂ ਵਸਤੂਆਂ ਦੀ ਬੋਲੀ ਲਗਾਈ ਜਾਵੇਗੀ, ਉਨ੍ਹਾਂ ਵਿਚ ਇਕ ਅਨੋਖੀ ‘ਢਾਈ ਮੂਰਤੀ’ ਰਵਾਇਤੀ ਮਿਜੋ ਟੂਲ ਬਾਕਸ, ਰਾਸ਼ਟਰੀ ਪ੍ਰਤੀਕ ਯਾਦਗਾਰੀ ਚਿੰਨ੍ਹ ਅਤੇ ਸਟੈਚੂ ਆਫ ਯੂਨਿਟੀ ਦਾ ਮਾਡਲ ਸ਼ਾਮਲ ਹੈ। ਰਾਸ਼ਟਰਪਤੀ ਦਾ ਦਫ਼ਤਰ ਇਨ੍ਹਾਂ ਵਸਤੂਆਂ ਦੀ ਨਿਲਾਮੀ ਇਕ ਪੋਰਟਲ ਰਾਹੀਂ ਕਰ ਰਿਹਾ ਹੈ। ਰਾਸ਼ਟਰਪਤੀ ਦੀ ਉਪ ਪ੍ਰੈੱਸ ਸਕੱਤਰ ਨਵਿਕਾ ਗੁਪਤਾ ਨੇ ਕਿਹਾ ਕਿ ਵਿਕਰੀ ਤੋਂ ਹੋਣ ਵਾਲੀ ਆਮਦਨ ਔਰਤਾਂ, ਬੱਚਿਆਂ ਤੇ ਸਸ਼ਕਤੀਕਰਨ ਦੇ ਹੋਰ ਉਦੇਸ਼ਾਂ ਨਾਲ ਜੁੜੇ ਪ੍ਰੋਗਰਾਮਾਂ ਵਿਚ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਤੋਹਫ਼ਾ ਸੰਗ੍ਰਹਿ ਦੀ ਈ-ਨਿਲਾਮੀ ਦਾ ਦੂਜਾ ਅਡੀਸ਼ਨ ਵਰਤਮਾਨ ਵਿਚ ਚੱਲ ਰਿਹਾ ਹੈ, ਜਿਹੜਾ 31 ਅਗਸਤ ਨੂੰ ਸਮਾਪਤ ਹੋਵੇਗਾ। ਗੁਪਤਾ ਨੇ ਕਿਹਾ ਕਿ 2024 ਵਿਚ ਹੋਏ ਪਹਿਲੇ ਅਡੀਸ਼ਨ ਦੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ ਈ-ਤੋਹਫ਼ਾ 2025 ਵਿਚ 250 ਤੋਂ ਵੱਧ ਤੋਹਫ਼ੇ ਪੇਸ਼ ਕੀਤੇ ਗਏ ਹਨ। ਉਹ ਤੋਹਫ਼ੇ ਭਾਰਤ ਦੇ ਰਾਸ਼ਟਰਪਤੀ ਨੂੰ ਮਾਣਯੋਗ ਸ਼ਖ਼ਸੀਅਤਾਂ, ਵਿਦਿਆਰਥੀਆਂ, ਉੱਦਮੀਆਂ ਤੇ ਲੋਕਾਂ ਤੋਂ ਮਿਲੇ ਹਨ। ਪਹਿਲੇ ਅਡੀਸ਼ਨ ਦੀ ਨਿਲਾਮੀ ਵਿਚ ਦੇਸ਼ ਦੇ ਹਰ ਕੋਨੇ ਦੀ ਭਾਈਵਾਲੀ ਦੇਖੀ ਗਈ ਸੀ।

Related Articles

Leave a Reply

Your email address will not be published. Required fields are marked *

Back to top button