
ਜੈਪੁਰ , 2 ਮਾਰਚ – ਰਾਜਸਥਾਨ ਦੇ ਕਈ ਹਿੱਸਿਆਂ ਵਿਚ ਭਰਤਪੁਰ, ਧੌਲਪੁਰ, ਸ਼੍ਰੀਗੰਗਾਨਗਰ, ਚੁਰੂ, ਕੋਟਪੁਤਲੀ-ਬਹਾਦੁਰਗੜ੍ਹ, ਬੀਕਾਨੇਰ ਅਤੇ ਅਲਵਰ ਸਮੇਤ ਮੀਂਹ ਦੇ ਨਾਲ-ਨਾਲ ਗੜੇਮਾਰੀ ਵੀ ਹੋਈ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਭਰਤਪੁਰ ਦੇ ਜ਼ਿਲ੍ਹਾ ਕੁਲੈਕਟਰ ਆਡੀਟੋਰੀਅਮ ਵਿਚ ਵੀਡੀਓ ਕਾਨਫਰੰਸ ਰਾਹੀਂ ਵੱਖ-ਵੱਖ ਜ਼ਿਲ੍ਹਾ ਮੈਜਿਸਟ੍ਰੇਟਾਂ ਤੋਂ ਗੜੇਮਾਰੀ ਅਤੇ ਇਸ ਨਾਲ ਹੋਏ ਨੁਕਸਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ ਹੈ ।



