
ਜਲੰਧਰ, 16 ਅਕਤੂਬਰ : ਕਸਬੇ ’ਚ ਲੰਘੇ ਦਿਨ ਸਵੇਰੇ ਘਰ ਦੇ ਬਾਹਰ ਝਾੜੂ ਲਾ ਰਹੀ ਬਜ਼ੁਰਗ ਔਰਤਾਂ ਕੋਲੋਂ ਸੋਨੇ ਦੀਆਂ ਵਾਲੀਆਂ ਲੁੱਟ ਕੇ ਲੁਟੇਰੇ ਫਰਾਰ ਹੋ ਗਏ। ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਚ ਗੁਰਬਖਸ਼ ਕੌਰ ਵਿਧਵਾ ਗੁਰਦੇਵ ਸਿੰਘ ਵਾਸੀ ਅੱਪਰਾ ਨੇ ਦੱਸਿਆ ਕਿ ਉਹ ਨਗਰ-ਫਿਲੌਰ ਰੋਡ ਤੇ ਸਥਿਤ ਆਪਣੇ ਘਰ ਦੇ ਬਾਹਰ ਸਵੇਰੇ ਲਗਪਗ 7.15 ਵਜੇ ਝਾੜੂ ਲਾ ਰਹੀ ਸੀ। ਇਸ ਦੌਰਾਨ ਕਾਰ ਚ ਸਵਾਰ ਵਿਅਕਤੀ ਜੋ ਗੱਡੀ ਚਲਾ ਰਿਹਾ ਸੀ ਤੇ ਪਿੱਛੇ ਦੋ ਔਰਤਾਂ ਬੈਠੀਆਂ ਸਨ, ਉਨ੍ਹਾਂ ਕੋਲੋਂ ਰਸਤਾ ਪੁੱਛਣ ਦੇ ਬਹਾਨੇ ਆਪਣੇ ਕੋਲ ਬੁਲਾਇਆ। ਜਦੋਂ ਉਹ ਉਕਤ ਵਿਅਕਤੀਆ ਨੇੜੇ ਪੁੱਜੀ ਤਾਂ ਉਨ੍ਹਾਂ ਨੇ ਬਾਹਰ ਨਿਕਲ ਕੇ ਧੱਕਾਮੁੱਕੀ ਕਰਦੇ ਹੋਏ ਕੰਨਾਂ ’ਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਲਈਆ ਤੇ ਕਾਰ ’ਚ ਸਵਾਰ ਹੋ ਕੇ ਫ਼ਰਾਰ ਹੋ ਗਏ। ਇਸ ਸਬੰਧੀ ਸੰਪਰਕ ਕਰਨ ਤੇ ਚੌਕੀ ਇੰਚਾਰਜ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਘਟਨਾ ਬਾਰੇ ਸ਼ਿਕਾਇਤ ਮਿਲ ਚੁੱਕੀ ਹੈ। ਉਹ ਇਲਾਕੇ ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੇ ਹਨ ਤੇ ਜਲਦ ਹੀ ਮੁਲਜ਼ਮ ਕਾਬੂ ਕਰ ਲਏ ਜਾਣਗੇ।



