Punjab

ਰਵਨੀਤ ਬਿੱਟੂ ਨੇ ਰਾਜਾ ਵੜਿੰਗ ਨੂੰ ਲਿਆ ਲੰਮੇਂ ਹੱਥੀਂ, ਭਾਜਪਾ ਉਮੀਦਵਾਰ ‘ਤੇ ਕੀਤੀ ਟਿੱਪਣੀ ਲੈ ਕੇ ਛਿੜਿਆ ਵਿਵਾਦ

ਲੁਧਿਆਣਾ, 4 ਜੂਨ ਕੇਂਦਰੀ ਰੇਲ ਅਤੇ ਖਾਦ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੰਗਲਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਭਾਜਪਾ ਉਮੀਦਵਾਰ ਜੀਵਨ ਗੁਪਤਾ ਖ਼ਿਲਾਫ਼ ਦਿੱਤੇ ਗਏ ਜਾਤੀਵਾਦੀ ਬਿਆਨ ਦੀ ਕੜੀ ਨਿੰਦਾ ਕੀਤੀ। ਰਵਨੀਤ ਬਿੱਟੂ ਨੇ ਦਾਅਵਾ ਕੀਤਾ ਕਿ ਰਾਜਾ ਵੜਿੰਗ ਦਾ ਬਿਆਨ ਸਿਰਫ਼ ਇਕ ਵਿਅਕਤੀ ਨਹੀਂ ਸਗੋਂ ਪੂਰੇ ਹਿੰਦੂ ਭਾਈਚਾਰੇ ‘ਤੇ ਹਮਲਾ ਹੈ। ਗੁਪਤਾ ਦੀ ਜਾਤੀ ਨੂੰ ਘਟੀਆ ਢੰਗ ਨਾਲ ਦਰਸਾ ਕੇ ਰਾਜਾ ਵੜਿੰਗ ਨੇ ਉਸ ਭਾਈਚਾਰੇ ਦੀ ਬੇਇੱਜ਼ਤੀ ਕੀਤੀ ਹੈ, ਜੋ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਢਾਂਚੇ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ। ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ‘ਤੇ ਇਲਜ਼ਾਮ ਲਾਇਆ ਕਿ ਇਸ ਪਾਰਟੀ ਵਿੱਚ ਮਿਹਨਤੀ ਅਤੇ ਰਾਸ਼ਟਰਵਾਦੀ ਭਾਈਚਾਰਿਆਂ ਲਈ ਅਹੰਕਾਰ ਹੈ। ਗੁਪਤਾ ਭਾਈਚਾਰਾ ਮੁੱਖ ਤੌਰ ‘ਤੇ ਵਪਾਰ ਅਤੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ ਅਤੇ ਰਾਜ ਦੀ ਅਰਥਵਿਵਸਥਾ ਨੂੰ ਚਲਾਉਣ ਵਿੱਚ ਇਨ੍ਹਾਂ ਦੀ ਭੂਮਿਕਾ ਅਹਿਮ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਦੀ ਸੇਵਾ ਦੀ ਕਦਰ ਕਰਨ ਦੀ ਬਜਾਏ, ਉਨ੍ਹਾਂ ਦਾ ਮਜ਼ਾਕ ਬਣਾਇਆ ਹੈ। ਵਿਧਾਨ ਸਭਾ ਹਲਕਾ ਪੱਛਮੀ ਦੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਬਿੱਟੂ ਨੇ ਕਿਹਾ ਕਿ ਉਹ ਇਸ ‘ਜਾਤੀ ਆਧਾਰਤ ਅਹੰਕਾਰ’ ਨੂੰ ਵੋਟ ਦੇ ਅਧਿਕਾਰ ਨਾਲ ਜਵਾਬ ਦੇਣ।

Related Articles

Leave a Reply

Your email address will not be published. Required fields are marked *

Back to top button