
ਮਾਨਸਾ, 26 ਜੂਨ : ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਕਸਬੇ ਵਿੱਚ ਯੂਟਿਊਬਰ ਸੁਖਬੀਰ ਸਿੰਘ ਦੇ ਘਰ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਯੂਟਿਊਬਰ ਸੁਖਬੀਰ ਸਿੰਘ ਦੇ ਘਰ ਨਾ ਮਿਲਣ ਕਾਰਨ ਐਨਆਈਏ ਦੀ ਟੀਮ ਨੇ ਕਰੀਬ ਡੇਢ ਘੰਟਾ ਘਰ ਦੀ ਤਲਾਸ਼ੀ ਲਈ ਤੇ ਫ਼ਿਰ ਵਾਪਸ ਚਲੀ ਗਈ। ਸੁਖਬੀਰ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਘਰ ਚੰਡੀਗੜ੍ਹ ਤੋਂ ਅਧਿਕਾਰੀ ਆਏ ਸਨ। ਉਨ੍ਹਾਂ ਦਾ ਪੁੱਤਰ ਯੂਟਿਊਬ ਚਲਾਉਂਦਾ ਹੈ। ਇਹ ਆਏ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਫ਼ੋਨ ਚੈੱਕ ਕੀਤੇ ਗਏ ਸਨ ਤੇ ਫ਼ਿਰ ਉਹ ਘਰ ਚਲੇ ਗਏ ਹਨ।ਸੂਤਰਾਂ ਅਨੁਸਾਰ ਇਹ ਟੀਮ ਅੱਜ ਆਈ ਸੀ। ਐਨਆਈਏ ਵੱਲੋਂ ਯੂਟਿਊਬਰ ਨੂੰ ਚੰਡੀਗੜ੍ਹ ਦਫ਼ਤਰ ‘ਚ ਬੁਲਾਇਆ ਗਿਆ ਹੈ।



