
ਨਵੀਂ ਦਿੱਲੀ, 16 ਫਰਵਰੀ – ਦਿੱਲੀ ਦੇ ਉਪ ਰਾਜਪਾਲ ਦਫ਼ਤਰ ਨੇ ਕਿਹਾ ਕਿ ਯਮੁਨਾ ਨਦੀ ਦੀ ਸਫਾਈ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਕੂੜਾ ਚੁੱਕਣ ਵਾਲੇ ਸਕਿਮਰ, ਨਦੀਨ ਹਟਾਉਣ ਵਾਲੇ ਅਤੇ ਡਰੇਜ ਯੂਟਿਲਿਟੀ ਕਰਾਫਟ ਨੇ ਅੱਜ ਨਦੀ ਵਿਚ ਸਫਾਈ ਕਾਰਜ ਸ਼ੁਰੂ ਕਰ ਦਿੱਤੇ ਹਨ। ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਕੱਲ੍ਹ ਮੁੱਖ ਸਕੱਤਰ ਅਤੇ ਏ.ਸੀ.ਐਸ. (ਆਈ. ਐਂਡ ਐਫ.ਸੀ.) ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਤੁਰੰਤ ਕੰਮ ਸ਼ੁਰੂ ਕਰਨ ਲਈ ਕਿਹਾ।



