National
ਯੂਪੀ ਦੇ ਗਾਜ਼ੀਆਬਾਦ ਦੇ ਮੁਰਾਦਨਗਰ ਸ਼ਮਸ਼ਾਨਘਾਟ ਵਿਚ ਨਿਰਮਾਣ ਅਧੀਨ ਟੈਂਕ ਦਾ ਸ਼ਟਰ ਡਿੱਗਿਆ, ਕਈ ਮਜ਼ਦੂਰ ਦੱਬੇ

ਲਖਨਾਊ , 16 ਫਰਵਰੀ – ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਮੁਰਾਦਨਗਰ ਦੇ ਸ਼ਮਸ਼ਾਨਘਾਟ ‘ਤੇ ਇਕ ਵਾਰ ਫਿਰ ਇਕ ਵੱਡਾ ਹਾਦਸਾ ਵਾਪਰਿਆ ਹੈ। ਸ਼ਮਸ਼ਾਨਘਾਟ ਵਿਚ ਨਿਰਮਾਣ ਅਧੀਨ ਪਾਣੀ ਦੀ ਟੈਂਕੀ ਦਾ ਸ਼ਟਰ ਅਚਾਨਕ ਢਹਿ ਗਿਆ। ਮਲਬੇ ਹੇਠ ਛੇ ਤੋਂ ਵੱਧ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਕਈ ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਹਸਪਤਾਲ ਲਿਜਾਇਆ ਗਿਆ ਹੈ। ਹਾਲਾਂਕਿ, ਇਹ ਖਦਸ਼ਾ ਹੈ ਕਿ ਅਜੇ ਵੀ ਕਈ ਮਜ਼ਦੂਰ ਮਲਬੇ ਹੇਠ ਫਸੇ ਹੋਏ ਹਨ।



