
ਬਾਲ ਕਿਸ਼ਨ
ਫਿਰੋਜ਼ਪੁਰ, 8 ਮਈ-ਫਿਰੋਜ਼ਪੁਰ ਦੇ ਇਕ ਪਿੰਡ ਵਿਚ ਮੰਦਬੁੱਧੀ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਇਕ ਨੌਜਵਾਨ ਖ਼ਿਲਾਫ਼ 64 ਬੀਐੱਨਐੱਸ 4 ਪੋਸਕੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮੰਦਬੁੱਧੀ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੇ ਤਿੰਨ ਬੱਚੇ ਹਨ, ਉਸ ਦਾ ਪਤੀ ਕੰਬਾਇਨ ’ਤੇ ਲੱਗਾ ਹੋਇਆ ਹੈ। ਜਦੋਂ ਮਿਤੀ 22 ਅਪ੍ਰੈਲ 2025 ਨੂੰ ਘਰੋਂ ਗਈ ਹੋਈ ਸੀ, ਜਦੋਂ ਵਾਪਸ ਕਰੀਬ 11 ਵਜੇ ਆਈ ਤਾਂ ਉਸ ਦੀ ਮੰਦਬੁੱਧੀ ਲੜਕੀ (17 ਸਾਲ) ਘਰ ਵਿਚ ਨਹੀਂ ਸੀ, ਜਦੋਂ ਉਸ ਨੂੰ ਲੱਭਣ ਲੱਗੀ ਤਾਂ ਉਸ ਦੀ ਮੰਦਬੁੱਧੀ ਲੜਕੀ ਦੀਆਂ ਆਵਾਜ਼ਾਂ ਗੁਆਂਢੀ ਦੇ ਘਰ ਅੱਛਰ ਤੋਂ ਆ ਰਹੀਆਂ ਸਨ, ਜਦੋਂ ਉਸ ਨੇ ਮੁਲਜ਼ਮ ਅੱਛਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੌਕੇ ਤੋਂ ਭੱਜ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਮੰਦਬੁੱਧੀ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਉਕਤ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।



