Punjab

ਮੰਡੀ ਗੋਬਿੰਦਗੜ੍ਹ ’ਚ 116 ਕਰੋੜ ਦੀ ਜੀਐੱਸਟੀ ਚੋਰੀ ਦੇ ਦੋਸ਼ ’ਚ ਪਿਤਾ ਤੇ ਦੋ ਪੁੱਤਰ ਗ੍ਰਿਫ਼ਤਾਰ

ਛੇ ਕੰਪਨੀਆਂ ਬਣਾ ਕੇ ਕੀਤੀ 647.4 ਕਰੋੜ ਦੀ ਨਾਜਾਇਜ਼ ਵਿਕਰੀ

ਲੁਧਿਆਣਾ, 4 ਮਈ : ਜੀਐੱਸਟੀ ਵਿਜੀਲੈਂਸ ਡਾਇਰੈਕਟੋਰੇਟ (ਡੀਜੀਜੀਆਈ) ਲੁਧਿਆਣਾ ਦੀ ਟੀਮ ਨੇ ਮੰਡੀ ਗੋਬਿੰਦਗੜ੍ਹ ਸਥਿਤ ਛੇ ਕੰਪਨੀਆਂ ਵੱਲੋਂ ਕੀਤੀ 116 ਕਰੋੜ ਰੁਪਏ ਦੀ ਜੀਐੱਸਟੀ ਚੋਰੀ ਫੜੀ ਹੈ। ਟੀਮ ਨੇ ਇਸ ਮਾਮਲੇ ’ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੰਜੀਵ ਕੁਮਾਰ ਬੰਸਲ ਅਤੇ ਉਨ੍ਹਾਂ ਦੇ ਦੋ ਬੇਟਿਆਂ ਕਰਨ ਬੰਸਲ ਅਤੇ ਸੋਬਿਤ ਬੰਸਲ ਦੇ ਰੂਪ ’ਚ ਹੋਈ ਹੈ। ਡੀਜੀਜੀਆਈ ਵੱਲੋਂ ਦੱਸਿਆ ਗਿਆ ਕਿ ਉਕਤ ਤਿੰਨੋਂ ਹੀ ਭਾਰਤ ਸਟੀਲ ਇੰਡਸਟ੍ਰੀ, ਰਾਮਜੀ ਕਾਨਕਾਸਟ, ਏਕੇਐੱਮ ਅਲਾਇਜ਼, ਕੇਟੀਬੀ ਅਲਾਇਜ਼, ਸ੍ਰੀ ਸਾਲਾਸਰ ਬਾਲਾਜੀ ਸਟੀਲ ਟਿਊਬਸ ਅਤੇ ਸ੍ਰੀ ਸਾਲਾਸਰ ਸਟੀਲ ਟਿਊਬਸ ਐਂਡ ਕੰਪਨੀਆਂ ਚਲਾ ਰਹੇ ਸਨ। ਟੀਮ ਨੇ ਜਦ ਉਕਤ ਕੰਪਨੀਆਂ ਦੀ ਜਾਂਚ ਕੀਤੀ ਤਾਂ ਪਾਇਆ ਕਿ ਉਨ੍ਹਾਂ ਨੇ 647.4 ਕਰੋੜ ਰੁਪਏ ਦਾ ਸਾਮਾਨ ਨਾਜਾਇਜ਼ ਢੰਗ ਨਾਲ ਵੇਚਿਆ ਹੈ। ਇਸ ਤਰ੍ਹਾਂ ਉਨ੍ਹਾਂ ਨੇ 116 ਕਰੋੜ ਰੁਪਏ ਦੀ ਜੀਐੱਸਟੀ ਚੋਰੀ ਕੀਤੀ•। ਵਿਭਾਗ ਅਨੁਸਾਰ ਤਿੰਨਾਂ ਮੁਲਜ਼ਮਾਂ ਨੂੰ ਦੋ ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸ਼ਨੀਵਾਰ ਨੂੰ ਤਿੰਨਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button