National

ਮੌਸਮ ਵਿਗਿਆਨੀਆਂ ਨੂੰ ਭੁਲੇਖਾ ਪਾ ਰਿਹਾ ਹੈ ਮੌਨਸੂਨ

ਆਮ ਬਾਰਿਸ਼ ’ਚ ਵੀ ਜਲ ਪਰਲੋ ਦਾ ਖ਼ਤਰਾ

ਨਵੀਂ ਦਿੱਲੀ, 19 ਅਗਸਤ : ਇਸ ਮੌਨਸੂਨ ਵਿਚ ਪਹਾੜੀ ਸੂਬਿਆਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਬੱਦਲ ਫਟਣ, ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨੇ ਇਕ ਵਾਰੀ ਫਿਰ ਪਹਾੜਾਂ ‘ਤੇ ਘੱਟ ਸਮੇਂ ’ਚ ਭਾਰੀ ਬਾਰਿਸ਼ ਦੇ ਖ਼ਤਰੇ ਨੂੰ ਉਜਾਗਰ ਕਰ ਦਿੱਤਾ ਹੈ। ਇਸ ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ‘ਸਧਾਰਨ’ ਸ਼੍ਰੇਣੀ ਵਿਚ ਮੌਸਮੀ ਬਾਰਿਸ਼ ਦੇ ਆਧਾਰ ‘ਤੇ ਇਹ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਕਿ ਬੱਦਲ ਫਟਣ ਜਾਂ ਅਚਾਨਕ ਹੜ੍ਹ ਦੀ ਘਟਨਾ ਨਹੀਂ ਹੋਵੇਗੀ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਵਾਤਾਵਰਨ ਤਬਦੀਲੀ ਦੇ ਕਾਰਨ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਧਣ ਦੀ ਸੰਭਾਵਨਾ ਹੈ। ਇਨ੍ਹਾਂ ਦੀ ਪੇਸ਼ੀਨਗੋਈ ਨਹੀਂ ਕੀਤੀ ਜਾ ਸਕਦੀ। ਪਹਾੜੀ ਖੇਤਰ ਵਾਤਾਵਰਨ ਤਬਦੀਲੀ ਦੇ ਹਿਸਾਬ ਨਾਲ ਕਾਫੀ ਸੰਵੇਦਨਸ਼ੀਲ ਹਨ ਅਤੇ ਆਉਣ ਵਾਲੇ ਸਾਲਾਂ ਵਿਚ ਆਫ਼ਤ ਦੀਆਂ ਘਟਨਾਵਾਂ ਵਧਣ ਦਾ ਖ਼ਤਰਾ ਬਣਿਆ ਰਹੇਗਾ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਵਾਤਾਵਰਨ ਤਬਦੀਲੀ ਦੇ ਕਾਰਨ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਧਣ ਦੀ ਸੰਭਾਵਨਾ ਹੈ। ਇਨ੍ਹਾਂ ਦੀ ਪੇਸ਼ੀਨਗੋਈ ਨਹੀਂ ਕੀਤੀ ਜਾ ਸਕਦੀ। ਪਹਾੜੀ ਖੇਤਰ ਵਾਤਾਵਰਨ ਤਬਦੀਲੀ ਦੇ ਹਿਸਾਬ ਨਾਲ ਕਾਫੀ ਸੰਵੇਦਨਸ਼ੀਲ ਹਨ ਅਤੇ ਆਉਣ ਵਾਲੇ ਸਾਲਾਂ ਵਿਚ ਆਫ਼ਤ ਦੀਆਂ ਘਟਨਾਵਾਂ ਵਧਣ ਦਾ ਖ਼ਤਰਾ ਬਣਿਆ ਰਹੇਗਾ। ਮੌਸਮ ਵਿਭਾਗ ਦੇ ਜ਼ਿਲਾਵਾਰ ਬਾਰਿਸ਼ ਦੇ ਅੰਕੜਿਆਂ ‘ਤੇ ਨਜ਼ਰ ਮਾਰਨ ਤੋਂ ਬਾਅਦ ਕਾਫੀ ਵਿਰੋਧੀ ਤੱਥਸਾਹਮਣੇ ਆਏ ਹਨ। ਕਈ ਜ਼ਿਲ੍ਹਿਆਂ ਵਿਚ ਜਿੱਥੇ ਭਿਆਨਕ ਬੱਦਲ ਫਟਣ ਜਾਂ ਅਚਾਨਕ ਹੜ੍ਹ ਦੇ ਮਾਮਲੇ ਆਏ ਹਨ, ਉਥੇ ਸਧਾਰਨ ਜਾਂ ਸਾਧਾਰਨ ਤੋਂ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਜੰਮੂ ਡਵੀਜ਼ਨ ਵਿਚ ਕਿਸ਼ਤਵਾੜ ਤੇ ਕਠੂਆ ਅਤੇ ਉਤਰਾਖੰਡ ਵਿਚ ਉੱਤਰਕਾਸ਼ੀ ਇਸ ਦੇ ਉਦਾਹਰਣ ਹਨ।

ਵਾਤਾਵਰਨ ਤਬਦੀਲੀ ਨਾਲ ਘਟਨਾਵਾਂ ਵਧਣਗੀਆਂ

ਸਕਾਈਮੈਟ ਵੈਦਰ ਦੇ ਮੌਸਮ ਵਿਗਿਆਨ ਅਤੇ ਵਾਤਾਵਰਨ ਤਬਦੀਲੀ ਵਿਭਾਗ ਦੇ ਉਪ ਪ੍ਰਧਾਨ ਮਹੇਸ਼ ਪਲਾਵਤ ਕਹਿੰਦੇ ਹਨ ਕਿ ਅਗਸਤ ਮੌਨਸੂਨ ਦਾ ਸਿਖਰਲਾ ਮਹੀਨਾ ਹੁੰਦਾ ਹੈ, ਇਸ ਲਈ ਭਾਰੀ ਬਾਰਿਸ਼ ਆਮ ਗੱਲ ਹੈ। ਪਰ ਖੇਤੀ ਦੀ ਘਟਦੀ ਜ਼ਮੀਨ, ਜੰਗਲਾਂ ਦੀ ਕਟਾਈ ਅਤੇ ਅਸਥਿਰ ਢਲਾਨਾਂ ਦੇ ਕਾਰਨ 50-60 ਮੀਟਰ ਦੀ ਬਾਰਿਸ਼ ਵੀ ਜਲ ਪਰਲੋ ਵਰਗਾ ਅਹਿਸਾਸ ਦਿੰਦੀ ਹੈ।ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਵਿਸ਼ਵ ਵਾਤਾਵਰਨ ’ਚ ਤਾਪਮਾਨ ਵਾਧੇ ਦੇ ਕਾਰਨ ਖ਼ਰਾਬ ਮੌਸਮ ਦੀਆਂ ਘਟਨਾਵਾਂ ਵਧਣਗੀਆਂ। ਅਸਥਿਰ ਗਲੇਸ਼ੀਅਰ ਅਤੇ ਝੀਲਾਂ ਦੀ ਵਧਦੀ ਗਿਣਤੀ ਨਾਲ ਹੜ੍ਹਾਂ ਦਾ ਖ਼ਤਰਾ ਵਧ ਰਿਹਾ ਹੈ।

ਹਾਈ ਰਿਜ਼ਾਲਿਊਸ਼ਨ ਵਾਲੇ ਪੇਸ਼ੀਨਗੋਈ ਉਪਕਰਨਾਂ ਦੀ ਲੋੜ

ਆਈਆਈਟੀ ਕਾਨਪੁਰ ਦੇ ਕੋਟਕ ਸਕੂਲ ਆਫ ਸਸਟੇਨੇਬਿਲਿਟੀ ਦੇ ਡੀਨ ਪ੍ਰੋਫੈਸਰ ਸਚਿੱਦਾਨੰਦ ਤ੍ਰਿਪਾਠੀ ਕਹਿੰਦੇ ਹਨ ਕਿ ਪਹਾੜੀ ਖੇਤਰ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਖੇਤਰ ਹਨ ਅਤੇ ਇਕ ਖਾਸ ਤਰ੍ਹਾਂ ਦਾ ਪੈਟਰਨ ਉੱਭਰ ਰਿਹਾ ਹੈ। ਸਿਰਫ਼ ਔਸਤ ਬਾਰਿਸ਼ ਦੇ ਅੰਕੜੇ ਕਿਸੇ ਵੱਡੀ ਘਟਨਾ ਦਾ ਸੰਕੇਤ ਨਹੀਂ ਦੇ ਸਕਦੇ। ਉਹ ਕਹਿੰਦੇ ਹਨ ਕਿ ਪਹਾੜੀ ਬਾਰਿਸ਼ ਅਤੇ ਅੰਸ਼ਕ ਤੌਰ ‘ਤੇ ਪਿਘਲ ਰਹੇ ਗਲੇਸ਼ੀਅਰਾਂ ਦੇ ਕਾਰਨ ਝੀਲਾਂ ਅਤੇ ਜਲ ਨਿਕਾਸੀ ਵਾਲੇ ਥਾਂ ਅਚਾਨਕ ਫਟਣ ਲਈ ਸੰਵੇਦਨਸ਼ੀਲ ਹੋ ਗਏ ਹਨ, ਜਿਸ ਨਾਲ ਹੜ੍ਹ ਆ ਸਕਦੇ ਹਨ। ਇਸ ਲਈ ਹਾਈ ਰਿਜ਼ੋਲਿਊਸ਼ਨ ਵਾਲੇ ਪੇਸ਼ੀਨਗੋਈ ਉਪਕਰਨਾਂ ਦੀ ਸਖਤ ਲੋੜ ਹੈ। ਉਹ ਕਹਿੰਦੇ ਹਨ ਕਿ ਤਾਪਮਾਨ ਵਿਚ ਹਰ ਡਿਗਰੀ ਦੇ ਵਾਧੇ ਨਾਲ ਵਾਤਾਵਰਨ ਦੀ ਨਮੀ ਧਾਰਨ ਕਰਨ ਦੀ ਸਮਰੱਥਾ 7 ਫ਼ੀਸਦੀ ਵਧ ਜਾਂਦੀ ਹੈ। ਉੱਚੇ ਬੱਦਲ ਜਦੋਂ ਪਹਾੜੀ ਭੂਗੋਲ ਤੋਂ ਬਾਹਰ ਨਹੀਂ ਨਿਕਲਦੇ, ਤਾਂ ਉਹ ਘੱਟ ਸਮੇਂ ਵਿਚ ਇਕ ਛੋਟੇ ਖੇਤਰ ਵਿਚ ਭਾਰੀ ਬਾਰਿਸ਼ ਕਰ ਸਕਦੇ ਹਨ।

ਬੱਦਲ ਫਟਣਾ ਕੀ ਹੁੰਦਾ ਹੈ 

ਮੌਸਮ ਵਿਗਿਆਨੀਆਂ ਮੁਤਾਬਕ 20-30 ਵਰਗ ਕਿਲੋਮੀਟਰ ਖੇਤਰ ਵਿਚ ਘੰਟੇ ਭਰ ਦੇ ਅੰਦਰ 100 ਮੀਟਰ ਤੋਂ ਵੱਧ ਬਾਰਿਸ਼ ਨੂੰ ਬੱਦਲ ਫਟਣਾ ਕਿਹਾ ਜਾਂਦਾ ਹੈ। ਅਜਿਹੀਆਂ ਘਟਨਾਵਾਂ ਦੀ ਸਟੀਕ ਪੇਸ਼ੀਨਗੋਈ ਕਰਨਾ ਲਗਪਗ ਨਾਮੁਮਕਿਨ ਹੈ।

ਬਾਰਿਸ਼ ਦਾ ਪੈਮਾਨਾ

– ਬਹੁਤ ਜ਼ਿਆਦਾ: 60 ਫ਼ੀਸਦੀ ਤੋਂ ਵੱਧ

– ਜ਼ਿਆਦਾ : 20-59 ਫ਼ੀਸਦੀ

– ਸਧਾਰਨ : 19 ਫ਼ੀਸਦੀ ਤੱਕ

Related Articles

Leave a Reply

Your email address will not be published. Required fields are marked *

Back to top button