Punjab

ਮੋਟਰਸਾਈਕਲ ਸਵਾਰਾਂ ਦੁਕਾਨ ਦੇ ਬਾਹਰੋਂ ਕੀਤੇ ਸੂਟ ਚੋਰੀ, ਇੱਕ ਮੁਲਜ਼ਮ ਕਾਬੂ ਤੇ ਦੂਸਰੇ ਦੀ ਤਲਾਸ਼ ਜਾਰੀ

ਲੁਧਿਆਣਾ, 10 ਮਾਰਚ-ਦੁਕਾਨ ਦੇ ਬਾਹਰੋਂ ਸੂਟ ਚੋਰੀ ਹੁੰਦੇ ਦੇਖ ਦੁਕਾਨਦਾਰ ਨੇ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੂੰ ਦਬੋਚ ਲਿਆ । ਇਸੇ ਦੌਰਾਨ ਚਾਲਕ ਨੇ ਆਪਣਾ ਮੋਟਰਸਾਈਕਲ ਭਜਾ ਲਿਆ। ਨੌਜਵਾਨ ਦੁਕਾਨਦਾਰ ਨੂੰ ਦੂਰ ਤੱਕ ਘੜੀਸਦੇ ਹੋਏ ਲੈ ਗਏ । ਦੁਕਾਨਦਾਰ ਨੇ ਹਿੰਮਤ ਰੱਖੀ ਅਤੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ । ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਸਿਵਲ ਸਿਟੀ ਦੇ ਵਾਸੀ ਦੁਕਾਨਦਾਰ ਮਨੋਜ ਕੁਮਾਰ ਦੀ ਸ਼ਿਕਾਇਤ ਤੇ ਪਿੰਡ ਪਾਇਲ ਦੇ ਵਾਸੀ ਸਤਬੀਰ ਸਿੰਘ ਅਤੇ ਲੁਧਿਆਣਾ ਦੇ ਰਹਿਣ ਵਾਲੇ ਰਜਿੰਦਰ ਸਿੰਘ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਸਤਬੀਰ ਸਿੰਘ ਨੂੰ ਕਾਬੂ ਕਰਕੇ ਰਜਿੰਦਰ ਸਿੰਘ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਸ਼ਿਕਾਇਤ ਦਿੰਦੇ ਆ ਮਨੋਜ ਕੁਮਾਰ ਨੇ ਦੱਸਿਆ ਕਿ ਉਹ ਘੁਮਾਰ ਮੰਡੀ ਇਲਾਕ ਕੇ ਵਿੱਚ ਕੱਪੜੇ ਦੀ ਦੁਕਾਨ ਚਲਾਉਂਦਾ ਹੈ। ਉਸਨੇ ਨਵੇਂ ਡਿਜ਼ਾਇਨ ਦੇ ਕੀਮਤੀ ਸੂਟ ਦੁਕਾਨ ਦੇ ਬਿਲਕੁਲ ਬਾਹਰ ਡਿਸਪਲੇ ਕੀਤੇ ਹੋਏ ਸਨ । ਦੁਕਾਨਦਾਰ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਦੁਕਾਨ ਦੇ ਬਾਹਰੋਂ ਪੰਜ ਤੋਂ 10 ਲੇਡੀ ਸੂਟ ਲਾਹ ਲਏ । ਸੂਟ ਚੋਰੀ ਹੁੰਦੇ ਦੇਖ ਮਨੋਜ ਕੁਮਾਰ ਤੁਰੰਤ ਹਰਕਤ ਵਿੱਚ ਆਇਆ ਅਤੇ ਉਸਨੇ ਮੋਟਰਸਾਈਕਲ ਦੇ ਪਿੱਛੇ ਬੈਠੇ ਸਤਵੀਰ ਸਿੰਘ ਨੂੰ ਦਬੋਚ ਲਿਆ । ਮੋਟਰਸਾਈਕਲ ਸਵਾਰ ਚਾਲਕ ਰਜਿੰਦਰ ਸਿੰਘ ਨੇ ਮੋਟਰਸਾਈਕਲ ਭਜਾ ਲਿਆ ਅਤੇ ਮਨੋਜ ਕੁਮਾਰ ਨੂੰ ਕਾਫੀ ਦੂਰ ਤੱਕ ਘੜੀਸਿਆ । ਮਨੋਜ ਕੁਮਾਰ ਨੇ ਸਤਬੀਰ ਸਿੰਘ ਨੂੰ ਕਾਬੂ ਕਰ ਲਿਆ ਜਦਕਿ ਰਜਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਦੁਕਾਨਦਾਰ ਨੇ ਸਾਥੀ ਦੁਕਾਨਦਾਰਾਂ ਦੀ ਮਦਦ ਨਾਲ ਮੁਲਜਮ ਨੂੰ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਉਧਰੋਂ ਇਸ ਮਾਮਲੇ ਵਿੱਚ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਹ ਮਨੋਜ ਕੁਮਾਰ ਦੀ ਸ਼ਿਕਾਇਤ ਤੇ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮੁਲਜ਼ਮ ਰਜਿੰਦਰ ਸਿੰਘ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button