
ਬਰਨਾਲਾ, 5 ਅਗਸਤ : ਥਾਣਾ ਮਹਿਲਕਲਾਂ ਦੀ ਪੁਲਿਸ ਨੇ ਮੋਟਰਸਾਇਕਲ ਅਤੇ ਮੋਬਾਇਲ ਚੋਰੀ ਹੋਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁੱਦਈ ਜਗਦੀਪ ਸਿੰਘ ਉਰਫ ਜੱਗਾ ਪੁੱਤਰ ਸੋਹਣ ਸਿੰਘ ਵਾਸੀ ਮੂੰਮ ਉਕਤ ਨੇ ਬਿਆਨ ਲਿਖਵਾਇਆ ਕਿ ਉਹ ਲੈਟਰੀਨਾ ਬਾਥਰੂਮ ਵਾਲੇ ਡਿੱਗ ਪਾਉਣ ਦਾ ਕੰਮ ਕਰਦਾ ਹੈ, ਮਿਤੀ 25 ਜੁਲਾਈ ਨੂੰ ਮੁੱਦਈ ਮਹਿਲ ਕਲਾਂ ਡਿੱਗ ਪਾ ਰਿਹਾ ਸੀ, ਉਸ ਸਮੇਂ ਕੋਈ ਉਸਦਾ ਮੋਟਰਸਾਈਕਲ ਮਾਰਕਾ ਪਲਟੀਨਾ ਰੰਗ ਲਾਲ ਤੇ ਮੋਬਾਈਲ ਮਾਰਕਾ ਵੀਵੋ ਟੱਚ ਸਕਰੀਨ ਕੋਈ ਚੋਰੀ ਕਰ ਕੇ ਲੈ ਗਿਆ ਸੀ, ਮੁੱਦਈ ਹੁਣ ਤੱਕ ਅਪਣੇ ਤੌਰ ’ਤੇ ਪੜਤਾਲ ਕਰ ਰਿਹਾ ਸੀ ਜਿਸ ਨੂੰ ਹੁਣ ਪਤਾ ਲੱਗਾ ਕਿ ਮੁੱਦਈ ਦਾ ਮੋਟਰਸਾਈਕਲ ਤੇ ਟੱਚ ਮੋਬਾਈਲ ਫੋਨ ਸਨੀ ਕੁਮਾਰ ਪੁੱਤਰ ਉਮ ਪ੍ਰਕਾਸ਼ ਵਾਸੀ ਮੂੰਮਚੋਰੀ ਕਰ ਕੇ ਲੈ ਗਿਆ। ਪੁਲਿਸ ਨੇ ਮੁਦਈ ਦੇ ਬਿਆਨ ਦੇ ਅਧਾਰ ’ਤੇ ਉਕਤ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ।



