Punjab

ਮੋਗਾ ਪੁਲਿਸ ਨੇ ਕਾਰ ਸਵਾਰ ਦੋ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

ਮੋਗਾ, 25 ਦਸੰਬਰ : ਮੋਗਾ ਪੁਲਿਸ ਨੇ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਨੀਲਾਂਬਰੀ ਜਗਦਲੇ ਵਿਜੇ ਆਈਪੀਐੱਸ, ਡੀਆਈਜੀ ਫਰੀਦਕੋਟ ਰੇਂਜ, ਅਜੈ ਗਾਂਧੀ ਐੱਸਐੱਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਾਲ ਕ੍ਰਿਸ਼ਨ ਸਿੰਗਲਾ ਐੱਸਪੀ (ਆਈ) ਮੋਗਾ ਦੀ ਸੁਪਰਵੀਜਨ ਅਤੇ ਜਸਵਰਿੰਦਰ ਸਿੰਘ ਡੀਐੱਸਪੀ ਧਰਮਕੋਟ ਦੀ ਅਗਵਾਈ ਹੇਠ ਥਾਣਾ ਕੋਟ ਈਸੇ ਖਾਂ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦ ਪੁਲਿਸ ਨੇ ਇਕ ਕਰੇਟਾ ਗੱਡੀ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋ 01 ਕਿੱਲੋ ਅਫੀਮ, 01 ਪਿਸਟਲ 32 ਬੋਰ ਸਮੇਤ ਮੈਗਜੀਨ ਅਤੇ 06 ਜਿੰਦਾ ਰੌਂਦ ਅਤੇ 02 ਮੋਬਾਇਲ ਫੋਨ ਸਮੇਤ ਕਾਬੂ ਕਰਕੇ ਮੁਕਦਮਾ ਦਰਜ ਕੀਤਾ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦੇਦੇ ਹੋਏ ਡੀਐੱਸਪੀ ਧਰਮਕੋਟ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਕੋਟ ਈਸੇ ਖਾਂ ਪੁਲਿਸ ’ਚ ਤੈਨਾਤ ਸਹਾਇਕ ਥਾਣੇਦਾਰ ਜਗਮੋਹਨ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਪਿੰਡ ਦੌਲੇਵਾਲਾ ਤੋਂ ਮਹਿਲ ਨਾਕਾਬੰਦੀ ਪਰ ਮੌਜੂਦ ਸੀ ਤਾਂ ਪੁਲਿਸ ਪਾਰਟੀ ਦੇ ਕਰਮਚਾਰੀਆਂ ਨੂੰ ਵੱਖ-ਵੱਖ ਪੁਆਇੰਟਾਂ ਪਰ ਤਾਇਨਾਤ ਕਰਕੇ ਵਹੀਕਲਾਂ ਦੀ ਚੈਕਿੰਗ ਕਰਨੀ ਸ਼ੁਰੂ ਕੀਤੀ ਗਈ। ਇਸ ਦੌਰਾਨ ਅੰਮ੍ਰਿਤਸਰ ਮੱਖੂ ਸਾਇਡ ਤੋਂ ਇਕ ਗੱਡੀ ਮਾਰਕਾ ਕਰੇਟਾ ਰੰਗ ਚਿੱਟਾ ਨੂੰ ਟਾਰਚ ਦੀ ਰੋਸ਼ਨੀ ਦੇ ਕੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਦੇ ਚਾਲਕ ਵੱਲੋਂ ਗੱਡੀ ਪਿੰਡ ਮਹਿਲ ਵੱਲ ਨੂੰ ਭਜਾਉਣ ਦੀ ਕੋਸ਼ਿਸ ਕੀਤੀ ਤਾਂ ਸਹਾਇਕ ਥਾਣੇਦਾਰ ਜਗਮੋਹਨ ਸਿੰਘ ਨੇ ਪਿੰਡ ਮਹਿਲ ਲਿੰਕ ਰੋਡ ਤੇ ਤਾਇਨਾਤ ਕਰਮਚਾਰੀਆਂ ਦੇ ਇਕਦਮ ਬੈਰੀਗੇਡ ਨੂੰ ਸੜਕ ਵਿਚਕਾਰ ਕਰਕੇ ਗੱਡੀ ਨੂੰ ਰੋਕਿਆ ਗਿਆ। ਸਹਾਇਕ ਥਾਣੇਦਾਰ ਜਗਮੋਹਨ ਸਿੰਘ ਵੱਲੋਂ ਦੋਵਾਂ ਵਿਅਕਤੀਆ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਗੱਡੀ ਦੇ ਚਾਲਕ ਵਿਅਕਤੀ ਨੇ ਆਪਣਾ ਨਾਮ ਗਗਨਦੀਪ ਸਿੰਘ ਉਰਫ ਗਗਨ ਵਾਸੀ ਭਿੱਖੀ ਵਿੰਡ ਜਿਲ੍ਹਾ ਤਰਨਤਾਰਨ ਅਤੇ ਕੰਡਕਟਰ ਸੀਟ ਤੇ ਬੈਠੇ ਵਿਅਕਤੀ ਨੇ ਆਪਣਾ ਨਾਮ ਚਾਨਣ ਸਿੰਘ ਵਾਸੀ ਪੱਟੀ ਜਿਲ੍ਹਾ ਤਰਨਤਾਰਨ ਦੱਸਿਆ। ਉਨ੍ਹਾਂ ਦੱਸਿਆ ਕਿ ਚਾਲਕ ਵਿਅਕਤੀ ਗਗਨਦੀਪ ਸਿੰਘ ਉਰਫ ਗਗਨ ਦੀ ਖੱਬੀ ਡੱਬ ਦੀ ਤਲਾਸ਼ੀ ਲੈਣ ਤੇ ਜੀਨ ਦੀ ਪੈਂਟ ਦੀ ਖੱਬੀ ਡੱਬ ਵਿਚੋ ਇਕ ਪਿਸਟਲ 32 ਬੋਰ ਮੇਡਇੰਨ ਇੱਟਲੀ ਸਮੇਤ ਮੈਗਜੀਨ ਜਿਸ ਵਿਚ 32 ਬੋਰ 06 ਜਿੰਦਾ ਰੌਂਦ ਜਿੰਨਾ ਤੇ ਕੇਐੱਫ .7.65 ਲਿਖਿਆ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਪੁਲਿਸ ਕਰਮਚਾਰੀਆਂ ਵੱਲੋਂ ਕਾਰ ਦੀ ਤਲਾਸ਼ੀ ਕਰਨ ਤੇ ਡਰਾਇਵਰ ਅਤੇ ਕੰਡਕਟਰ ਸੀਟ ਦੇ ਵਿਚਕਾਰ ਬਣੇ ਆਰਮਜ ਰੈਸਟ ਵਾਲੇ ਡੱਬੇ ਵਿਚੋ ਕਾਲੇ ਰੰਗ ਦਾ ਵਜਨਦਾਰ ਮੋਮੀ ਲਿਫਾਫਾ ਮਿਲਿਆ। ਡਰਾਇਵਰ ਸੀਟ ਦੇ ਅੱਗੇ ਪੈਰਾ ਵਿਚੋਂ 01 ਮੋਬਾਇਲ ਫੋਨ ਮਾਰਕਾ ਐਪਲ ਅਤੇ ਕੰਡਕਟਰ ਸੀਟ ਦੇ ਪੈਰਾ ਵਿਚੋ 01 ਮੋਬਾਇਲ ਫੋਨ ਮਾਰਕਾ ਵੀਵੋ ਮਿਲਿਆ। ਉਨ੍ਹਾਂ ਦੱਸਿਆ ਕਿ ਵਜਨਦਾਰ ਮੋਮੀ ਲਿਫਾਫਾ ਕਾਲਾ ਨੂੰ ਚੈੱਕ ਕਰਨ ਤੇ ਉਸ ਵਿਚੋ ਅਫੀਮ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਅਰੋਪੀ ਗਗਨਦੀਪ ਸਿੰਘ ਉਰਫ ਗਗਨ ਭਿੱਖੀ ਵਿੰਡ ਜਿਲ੍ਹਾ ਤਰਤਾਰਨ ਅਤੇ ਚਾਨਣ ਸਿੰਘ ਪੱਟੀ ਜਿਲ੍ਹਾ ਤਰਨਤਾਰਨ ਨੂੰ ਅਦਾਲਤ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਅਤੇ ਪੁੱਛਗਿੱਛ ਕਰਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button