
ਮੋਗਾ, 8 ਜੁਲਾਈ : ਬੀਤੇ ਦਿਨ ਕੋਟ ਈਸੇ ਖਾਂ ਦੇ ਹਰਬੰਸ ਨਰਸਿੰਗ ਹੋਮ ਦੇ ਸੰਚਾਲਕ ਡਾ. ਅਨਿਲਜੀਤ ‘ਤੇ ਦੋ ਹਥਿਆਰਬੰਦ ਨੌਜਵਾਨਾਂ ਨੇ ਉਸ ਟਾਈਮ ਅੰਨ੍ਹੇਵਾਹ ਫਾਇਰੰਗ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ, ਜਦ ਉਹ ਆਪਣੇ ਕਲੀਨਿਕ ‘ਚ ਓਪੀਡੀ ਦੌਰਾਨ ਮਰੀਜ਼ਾਂ ਦਾ ਚੈੱਕਅਪ ਕਰ ਰਹੇ ਸੀ। ਭਾਵੇਂ ਕਿ ਪੁਲਿਸ ਹਮਲਾਵਰਾਂ ਨੂੰ ਐਨਕਾਉਂਟਰ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ। ਪਰ ਹੁਣ ਪੁਲਿਸ ਨੇ ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲਜੀਤ ਕੰਬੋਜ ‘ਤੇ ਹਮਲਾ ਕਰਨ ਦੇ ਮਾਮਲੇ ‘ਚ 21 ਸਾਲਾ ਪਵਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਹੈ। ਪਵਨਦੀਪ ਕੌਰ ‘ਤੇ ਵਾਰਦਾਤ ਕਰਨ ਵਾਲੇ ਮੁਲਜ਼ਮਾਂ ਨੂੰ ਪਨਾਹ ਦੇਣ ਦਾ ਦੋਸ਼ ਹੈ। ਇਹ ਵੀ ਪਤਾ ਲੱਗਾ ਹੈ ਪਵਨਦੀਪ ਕੌਰ ਸ਼ੂਟਰ ਗੁਰਮਨ ਸਿੰਘ ਦੀ ਦੋਸਤ ਦੱਸੀ ਜਾ ਰਹੀ ਹੈ।



