Punjab

ਮੋਗਾ ‘ਚ ਇਕੱਲੀ ਰਹਿੰਦੀ ਔਰਤ ਦੀ ਭੇਦਭਰੇ ਹਲਾਤਾਂ ‘ਚ ਮੌਤ, ਪਿੰਡ ਵਾਸੀਆਂ ਨੇ ਜਤਾਇਆ ਕਤਲ ਦਾ ਖਦਸ਼ਾ

ਮੋਗਾ, 10 ਫਰਵਰੀ- ਜ਼ਿਲ੍ਹੇ ਦੇ ਇਕ ਵੱਡੇ ਪਿੰਡ ‘ਚ ਬੀਤੀ ਐਤਵਾਰ ਦੀ ਦੇਰ ਰਾਤ ਘਰ ਵਿੱਚ ਇਕੱਲੀ ਰਹਿ ਰਹੀ ਬਜ਼ੁਰਗ ਔਰਤ ਦੀ ਭੇਤਭਰੇ ਹਲਾਤਾਂ ‘ਚ ਲਾਸ਼ ਮਿਲਣ ‘ਤੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਕੱਤਰ ਹੋਏ ਪਿੰਡ ਵਾਸੀ ਇਸ ਨੂੰ ਕਤਲ ਦੀ ਨਿਗ੍ਹਾ ਨਾਲ ਵੀ ਦੇਖ ਰਹੇ ਹਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁਰਮੇਲ ਕੌਰ 70 ਸਾਲ ਦੀ ਉਸ ਦੇ ਘਰ ਵਿੱਚੋਂ ਲਾਸ਼ ਮਿਲੀ ਹੈ। ਮ੍ਰਿਤਕ ਦੇ ਨੱਕ ਵਿੱਚੋਂ ਖੂਨ ਨਿਕਲ ਰਿਹਾ ਸੀ ਅਤੇ ਉਸ ਦੇ ਪਾਏ ਸੋਨੇ ਦੀਆਂ ਵਾਲੀਆਂ ਵੀ ਗਾਇਬ ਸਨ। ਮੌਕੇ ‘ਤੇ ਪਹੁੰਚੀ ਪੁਲਿਸ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਕੁਝ ਵੀ ਦੱਸਣ ਤੋਂ ਇਨਕਾਰੀ ਹੈ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਔਰਤ ਘਰ ਵਿੱਚ ਇਕੱਲੀ ਰਹਿੰਦੀ ਸੀ। ਉਸ ਦੀ ਮੌਤ ਦੀ ਖ਼ਬਰ ਅੱਜ ਤੜਕਸਾਰ ਮਿਲੀ।

Related Articles

Leave a Reply

Your email address will not be published. Required fields are marked *

Back to top button