Punjab

ਮੇਅਰ ਪਦਮਜੀਤ ਮਹਿਤਾ ਵੱਲੋਂ ਬਠਿੰਡਾ ਨੂੰ ਤੋਹਫਾ : ਕੂੜੇ ਦੇ17 ਕਰੋੜ ਰੁਪਏ ਦੇ ਬਿੱਲ ਹੋਣਗੇ ਮੁਆਫ਼ 

ਬਠਿੰਡਾ, 11 ਜੂਨ 2025: ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਜਨਰਲ ਹਾਊਸ ਦੀ ਚੌਥੀ ਮੀਟਿੰਗ ਦੌਰਾਨ ਜਿੱਥੇ 17 ਕਰੋੜ ਰੁਪਏ ਦੇ ਕੂੜੇ ਦੇ ਬਿੱਲ ਮੁਆਫ ਕਰਨ ਲਈ ਮਤਾ ਪਾਸ ਕੀਤਾ ਗਿਆ ਉਥ ਹੀ0 0 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ।  ਮੀਟਿੰਗ ਵਿੱਚ ਨਗਰ ਨਿਗਮ ਕਮਿਸ਼ਨਰ ਸ਼੍ਰੀ ਅਜੈ ਅਰੋੜਾ, ਐਸਈ ਸ਼੍ਰੀ ਸੰਦੀਪ ਗੁਪਤਾ ਅਤੇ ਸ਼੍ਰੀ ਸੰਦੀਪ ਰੋਮਾਣਾ, ਐਕਸੀਅਨ ਸ਼੍ਰੀ ਰਾਜਿੰਦਰ ਕੁਮਾਰ ਅਤੇ ਸ਼੍ਰੀ ਨੀਰਜ ਕੁਮਾਰ ਸਮੇਤ ਕੌਂਸਲਰ  ਮੌਜੂਦ ਸਨ।  ਮੀਟਿੰਗ ਵਿੱਚ, ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਦੇ ਯਤਨਾਂ ਸਦਕਾ, ਬਠਿੰਡਾ ਸ਼ਹਿਰ ਦੇ ਰਿਹਾਇਸ਼ੀ ਅਤੇ ਵਪਾਰਕ ਖੇਤਰਾਂ ਦੇ ਲਗਭਗ 17 ਕਰੋੜ ਰੁਪਏ ਦੇ ਕੂੜੇ ਦੇ ਬਿੱਲ ਮੁਆਫ ਕਰਨ ਦਾ ਪ੍ਰਸਤਾਵ ਪਾਸ ਕੀਤਾ ਗਿਆ। ਇਸ ਦੇ ਨਾਲ ਹੀ, ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਇੱਕ ਇਤਿਹਾਸਕ ਪ੍ਰੋਜੈਕਟ ਸ਼ੁਰੂ ਕਰਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਮਾਰਟ ਵਾਰਡ ਮੁਹਿੰਮ ਤਹਿਤ, ਬਠਿੰਡਾ ਦੇ ਸਾਰੇ 50 ਵਾਰਡਾਂ ਦੀ ਹਰ ਗਲੀ ਵਿੱਚ ਸਟ੍ਰੀਟ ਇੰਨਫੋਰਮੈਸ਼ਨ ਮੈਪਸ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ  ਮੈਪਸ ਵਿੱਚ ਇੱਕ QR ਕੋਡ ਵੀ ਹੋਵੇਗਾ, ਜਿਸ ਨੂੰ ਸਕੈਨ ਕਰਨ ਅਤੇ ਜ਼ੋਨ ਦੇ ਨਾਲ-ਨਾਲ ਘਰ ਨੰਬਰ ਭਰਨ ‘ਤੇ, ਰਸਤੇ ਦੇ ਨਾਲ-ਨਾਲ ਪੂਰਾ ਪਤਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਕਤ QR ਕੋਡ ਵਿੱਚ ਸੀਵਰੇਜ ਅਤੇ ਪਾਣੀ ਦੇ ਬਿੱਲਾਂ ਸਮੇਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਕਤ ਨਕਸ਼ਿਆਂ ਨੂੰ ਸਮੇਂ-ਸਮੇਂ ‘ਤੇ ਬਦਲਿਆ ਵੀ ਜਾ ਸਕਦਾ ਹੈ। ਇਸ ਮੀਟਿੰਗ ਵਿੱਚ ਸਾਰੇ ਕੌਂਸਲਰਾਂ ਨੇ ਇਹ ਮੁੱਦਾ ਉਠਾਇਆ ਕਿ ਉਨ੍ਹਾਂ ਦੇ ਵਾਰਡਾਂ ਵਿੱਚ ਛੋਟੇ ਕੰਮਾਂ ਲਈ ਵੀ ਹਾਊਸ ਦੀ ਇਜਾਜ਼ਤ ਲਈ ਜਾਂਦੀ ਹੈ, ਜਿਸ ਕਾਰਨ ਕੰਮ ਵਿੱਚ ਦੇਰੀ ਹੁੰਦੀ ਹੈ, ਜਿਸਦਾ ਢੁਕਵਾਂ ਹੱਲ ਕੱਢਿਆ ਜਾਣਾ ਚਾਹੀਦਾ ਹੈ। ਜਿਸ ‘ਤੇ ਵਿਚਾਰ ਕਰਨ ਤੋਂ ਬਾਅਦ 50 ਲੱਖ ਰੁਪਏ ਤੱਕ ਦੇ ਕੰਮਾਂ ਨੂੰ ਐਫ ਐਂਡ ਸੀ ਸੀ ਕਮੇਟੀ ਵੱਲੋਂ ਪ੍ਰਵਾਨ ਕੀਤੇ ਜਾਣ ਬਾਰੇ ਮੁਹਰ ਲਗਾਈ ਗਈ।  ਹਾਊਸ ਨੇ ਮਾਨਸਾ ਰੋਡ ‘ਤੇ ਸਥਿਤ ਐਸਟੀਪੀ ਪਲਾਂਟ ਦੇ ਨੇੜੇ ਕੂੜੇ ਵਿੱਚੋਂ ਨਿਕਲਣ ਵਾਲੇ ਅਯੋਗ ਕੂੜੇ ਲਈ ਸੈਨੇਟਰੀ ਲੈਂਡਫਿਲ ਬਣਾਉਣ ਅਤੇ ਵਾਰਡ ਨੰਬਰ 3 ਵਿੱਚ ਕਮਿਊਨਿਟੀ ਹਾਲ ਦੇ ਨੇੜੇ ਆਮ ਆਦਮੀ ਕਲੀਨਿਕ ਬਣਾਉਣ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਹਾਊਸ ਨੇ ਸੀਵਰੇਜ ਬੋਰਡ ਦੇ ਕਰਮਚਾਰੀਆਂ ਨੂੰ ਵਰਦੀਆਂ ਪ੍ਰਦਾਨ ਕਰਨ ਦਾ ਪ੍ਰਸਤਾਵ ਵੀ ਪਾਸ ਕਰ ਦਿੱਤਾ ਹੈ, ਇਸ ਦੇ ਨਾਲ ਹੀ ਸਫਾਈ ਸੇਵਕਾਂ ਨੂੰ ਪੂਰੀ ਵਰਦੀ ਅਤੇ ਵਰਦੀ ਕੋਡ ਸੰਬੰਧੀ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਵਾਰਡ ਨੰਬਰ 19 ਵਿੱਚ ਸਥਿਤ ਊਧਮ ਸਿੰਘ ਨਗਰ ਵਿੱਚ ਕਮਿਊਨਿਟੀ ਸੈਂਟਰ ਬਣਾਉਣ ਦਾ ਪ੍ਰਸਤਾਵ ਵੀ ਹਾਊਸ ਵਿੱਚ ਪਾਸ ਕੀਤਾ ਗਿਆ। ਤਿੰਨ ਨਵੀਆਂ ਬੋਲੇਰੋ ਗੱਡੀਆਂ ਖਰੀਦਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਰਿੰਗ ਰੋਡ ‘ਤੇ ਸਥਿਤ ਅੰਡਰ ਬ੍ਰਿਜ ਤੋਂ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਪਾਈਪਲਾਈਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਮੀਟਿੰਗ ਵਿੱਚ ਸੜਕਾਂ ਦੀ ਸਫ਼ਾਈ ਕਰਨ ਵਾਲੀਆਂ ਪੰਜ ਛੋਟੀਆਂ ਮਸ਼ੀਨਾਂ ਖਰੀਦਣ ‘ਤੇ ਵੀ ਵਿਚਾਰ ਕੀਤਾ ਗਿਆ, ਜਦੋਂ ਕਿ ਸ਼ਹਿਰ ਦੀਆਂ 164 ਕਿਲੋਮੀਟਰ ਲੰਬੀਆਂ ਸੜਕਾਂ ਦੀ ਮਕੈਨੀਕਲ ਰੋਡ ਸਵੀਪਿੰਗ, ਲਿਟਰਪੀਕਿੰਗ ਅਤੇ ਵਾਸ਼ਿੰਗ ਲਈ ਕਿਲੋਮੀਟਰ ਦੇ ਆਧਾਰ ‘ਤੇ ਮਸ਼ੀਨਾਂ ਲੈਣ ਦੇ ਪ੍ਰਸਤਾਵ ‘ਤੇ ਵੀ ਵਿਚਾਰ ਕੀਤਾ ਗਿਆ। ਸ਼ਹਿਰ ਦੇ 50 ਵਾਰਡਾਂ ਵਿੱਚ ਨਵੀਆਂ ਸੀਵਰੇਜ ਪਾਈਪਲਾਈਨਾਂ, ਮੀਂਹ ਦੇ ਪਾਣੀ ਦੀ ਨਿਕਾਸੀ ਲਈ ਢੁਕਵੇਂ ਪ੍ਰਬੰਧ, ਰੋਡ ਜਾਲੀਆਂ ਦੀ ਸਫ਼ਾਈ, ਸਟ੍ਰੀਟ ਲਾਈਟਾਂ ਦਾ ਪ੍ਰਬੰਧ, ਨਵੇਂ ਖੰਭੇ ਲਗਾਉਣ, ਸੜਕਾਂ ਦੀ ਮੁਰੰਮਤ ਅਤੇ ਨਵੀਆਂ ਸੜਕਾਂ ਦੇ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ ਗਈ। ਸਫਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਘਰ-ਘਰ ਕੂੜਾ ਇਕੱਠਾ ਕਰਨ ਦੇ ਕੰਮ ਨੂੰ ਆਊਟਸੋਰਸ ਰਾਹੀਂ ਕਰਨ ਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ। ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਅਤੇ ਕਮਿਸ਼ਨਰ ਸ੍ਰੀ ਅਜੈ ਅਰੋੜਾ ਨੇ ਅਧਿਕਾਰੀਆਂ ਨੂੰ ਕੌਂਸਲਰਾਂ ਵੱਲੋਂ ਦਿੱਤੇ ਗਏ ਕੰਮਾਂ ਨੂੰ ਤੁਰੰਤ ਕਰਨ ਅਤੇ ਕੰਮਾਂ ਦੇ ਮੁਕੰਮਲ ਹੋਣ ਦੀ ਸਾਰੀ ਜਾਣਕਾਰੀ ਸਬੰਧਤ ਕੌਂਸਲਰਾਂ ਨੂੰ ਦੇਣ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਬਠਿੰਡਾ ਵਾਸੀਆਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਹੱਤਵਪੂਰਨ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਵਾਸੀਆਂ ਨੂੰ ਲਗਭਗ 17 ਕਰੋੜ ਰੁਪਏ ਦੇ ਕੂੜੇ ਦੇ ਬਿੱਲਾਂ ਦੀ ਮੁਆਫ਼ੀ ਦਾ ਵੱਡਾ ਲਾਭ ਮਿਲੇਗਾ। ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਉਹ ਬਠਿੰਡਾ ਵਾਸੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਆਪਣੇ ਨਗਰ ਨਿਗਮ ਦੇ ਕੌਂਸਲਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਦਿਨ ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਗਰ ਨਿਗਮ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਦਾ ਕੰਮ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

Related Articles

Leave a Reply

Your email address will not be published. Required fields are marked *

Back to top button