Punjab

ਮੁੱਲਾਂਪੁਰ-ਹੰਬੜਾਂ ਸੜਕ ’ਤੇ ਤੇਜ਼ ਰਫ਼ਤਾਰ ਟਰਾਲੇ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਮਾਰੀ ਟੱਕਰ, ਮੌਤ

ਮੁੱਲਾਂਪੁਰ ਦਾਖਾ, 13 ਜਨਵਰੀਮੁੱਲਾਂਪੁਰ-ਹੰਬੜਾਂ ਸੜਕ ’ਤੇ ਬਿਜਲੀ ਦਫ਼ਤਰ ਨੇੜੇ ਪੈਦਲ ਜਾ ਰਹੇ ਇੱਕ ਵਿਅਕਤੀ ਨੂੰ ਤੇਜ਼ ਰਫ਼ਤਾਰ ਟਰਾਲੇ (ਟਿਪਰ) ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਿਸ ਦੀ ਪਛਾਣ ਪਿੰਡ ਕੈਲਪੁਰ ਦੇ ਰਹਿਣ ਵਾਲੇ ਮੋਹਣ ਸਿੰਘ (50 ਸਾਲ) ਪੁੱਤਰ ਦਰਸ਼ਨ ਸਿੰਘ ਵਜੋਂ ਹੋਈ। ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿੱਚ ਸੁਖਵਿੰਦਰ ਸਿੰਘ ਵਾਸੀ ਪਿੰਡ ਚੰਗਣਾ ਨੇ ਦੱਸਿਆ ਕਿ ਉਸ ਦਾ ਦੋਸਤ ਮੋਹਣ ਸਿੰਘ ਉਸ ਦੇ ਕੋਲ ਕਿਸੇ ਕੰਮਕਾਰ ਦੇ ਸਿਲਸਿਲੇ ਵਿੱਚ ਆਇਆ ਸੀ। ਜਦੋਂ ਉਹ ਵਾਪਸ ਪਿੰਡ ਜਾਣ ਲੱਗਾ ਤਾਂ ਬਿਜਲੀ ਦਫ਼ਤਰ ਦੇ ਗੇਟ ਤੋਂ ਥੋੜ੍ਹੀ ਦੂਰ ਹੀ ਗਿਆ ਸੀ ਕਿ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਮੋਹਣ ਸਿੰਘ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਸਮੇਤ ਟਰਾਲਾ ਫਰਾਰ ਹੋ ਗਿਆ। ਬਾਅਦ ਵਿੱਚ ਟਰਾਲਾ ਚਾਲਕ ਦੀ ਪਛਾਣ ਕੁਲਦੀਪ ਸਿੰਘ ਵਾਸੀ ਆਦਰਸ਼ ਨਗਰ, ਗੁਰੂ ਹਰਸਹਾਏ ਵਜੋਂ ਹੋਈ ਹੈ। ਜਾਂਚ ਅਧਿਕਾਰੀ ਨਰਿੰਦਰ ਕੁਮਾਰ ਅਨੁਸਾਰ ਉਕਤ ਵਿਰੁੱਧ ਮੁਕੱਦਮਾ ਦਰਜ ਕਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ।

Related Articles

Leave a Reply

Your email address will not be published. Required fields are marked *

Back to top button